Punjab

ਭਾਈ ਅੰਮ੍ਰਿਤਪਾਲ ਸਿੰਘ ‘ਤੇ ਦੋਫਾੜ ਕੌਮੀ ਇਨਸਾਫ ਮੋਰਚਾ ! ਹਵਾਰਾ ਦੇ ਧਰਮੀ ਪਿਤਾ ਗੁੱਸੇ ‘ਚ ! ਐਕਸ਼ਨ ਦੀ ਤਿਆਰ

quami insaaf morcha differ on amritpal singh

ਬਿਊਰੋ ਰਿਪੋਰਟ : ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਣਿਆ ਕੌਮੀ ਇਨਸਾਫ ਮੋਰਚਾ ਦੂਜੀ ਵਾਰ ਦੋਫਾੜ ਹੁੰਦਾ ਵਿਖਾਈ ਦੇ ਰਿਹਾ ਹੈ । ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਕੌਮੀ ਇਨਸਾਫ ਮੋਰਚੇ ਵਿੱਚ ਵੱਖ-ਵੱਖ ਸੁਰ ਵਿਖਾਈ ਦੇ ਰਹੇ ਹਨ। ਬੀਤੇ ਦਿਨੀ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਨੇ ਅਜਨਾਲਾ ਮਾਮਲੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਟੈਂਡ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਸੀ ਕਿ ਨਿੱਜੀ ਲੜਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਨਹੀਂ ਬਣਾਉਣਾ ਚਾਹੀਦਾ ਸੀ,ਉਨ੍ਹਾਂ ਨੂੰ ਆਪਣੀ ਗਲਤੀ ਮੰਨ ਲੈਣ ਚਾਹੀਦੀ ਹੈ । ਬਲਵਿੰਦਰ ਸਿੰਘ ਦੇ ਇਸ ਬਿਆਨ ‘ਤੇ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ ਗੁੱਸੇ ਵਿੱਚ ਹਨ,ਉਨ੍ਹਾਂ ਨੇ ਬਲਵਿੰਦਰ ਖਿਲਾਫ ਸਖ਼ਤ ਐਕਸ਼ਨ ਲੈਣ ਦੀ ਚਿਤਾਵਨੀ ਦਿੱਤੀ ਹੈ ।

‘ਬਲਵਿੰਦਰ ਸਿੰਘ ਮੰਗਣ ਮੁਆਫੀ’

ਹਵਾਰਾ ਦੇ ਧਰਮੀ ਪਿਤਾ ਨੇ ਕਿਹਾ ਬਲਵਿੰਦਰ ਸਿੰਘ ਦਾ ਬਿਆਨ ਮੋਰਚੇ ਦਾ ਸਟੈਂਡ ਨਹੀਂ ਹੈ । ਉਨ੍ਹਾਂ ਨੇ ਇਸ ਮਸਲੇ ਵਿੱਚ ਤਾਲਮੇਲ ਕਮੇਟੀ ਦੀ ਬੁੱਧਵਾਰ ਨੂੰ ਮੀਟਿੰਗ ਸਦੀ ਹੈ ਅਤੇ ਮੁਆਫੀ ਨਾ ਮੰਗਣ ‘ਤੇ ਬਲਵਿੰਦਰ ਸਿੰਘ ਖਿਲਾਫ਼ ਐਕਸ਼ਨ ਲੈਣ ਦੀ ਚਿਤਾਵਨੀ ਵੀ ਦਿੱਤੀ ਹੈ । ਉਨ੍ਹਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਦੇ ਸਾਥੀ ਪਹਿਲੇ ਦਿਨ ਤੋਂ ਸਾਡੇ ਮੋਰਚੇ ਦਾ ਹਿੱਸਾ ਹਨ ਉਹ ਟੈਂਟ ਲਗਾਕੇ ਮੋਰਚੇ ਵਿੱਚ ਸ਼ਾਮਲ ਹਨ। ਉਨ੍ਹਾਂ ਦੇ ਨਾਲ ਅਸੀਂ ਮੋਰਚੋ ਦੀ ਰਣਨੀਤੀ ਨੂੰ ਲੈਕੇ ਚਰਚਾ ਕਰਦੇ ਹਾਂ। ਗੁਰਚਰਨ ਸਿੰਘ ਨੇ ਕਿਹਾ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦਾ ਸਤਿਕਾਰ ਕਰਦੇ ਹਾਂ ਉਹ ਕੌਮ ਦੀ ਲੜਾਈ ਲੜ ਰਹੇ ਹਨ ਜੇਕਰ ਸਾਡੇ ਕਿਸੇ ਸਾਥੀ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਨਿਰਾਸ਼ਾ ਹੋਈ ਹੈ ਤਾਂ ਅਸੀਂ ਇਸ ਦੇ ਲਈ ਮੁਆਫੀ ਮੰਗ ਦੇ ਹਾਂ । ਗੁਰਚਰਨ ਸਿੰਘ ਨੇ ਕਿਹਾ ਜੇਕਰ ਬਲਵਿੰਦਰ ਸਿੰਘ ਤਾਲਮੇਲ ਕਮੇਟੀ ਵਿੱਚ ਮੁਆਫੀ ਨਹੀਂ ਮੰਗ ਦੇ ਹਨ ਤਾਂ ਉਨ੍ਹਾਂ ਨੂੰ ਮੋਰਚੇ ਤੋਂ ਕੱਢਿਆ ਜਾਵੇਗਾ,ਪਰ ਇਸ ਤੋਂ ਪਹਿਲਾਂ ਮੋਰਚਾ ਉਨ੍ਹਾਂ ਮੁਆਫੀ ਦਾ ਮੌਕਾ ਜ਼ਰੂਰ ਦੇਵੇਗਾ ।

ਬਲਵਿੰਦਰ ਸਿੰਘ ਦਾ ਅੰਮ੍ਰਿਤਪਾਲ ਸਿੰਘ ‘ਤੇ ਬਿਆਨ

ਕੌਮੀ ਇਨਸਾਫ ਮੋਰਚੇ ਦੇ ਮੈਂਬਰ ਬਲਵਿੰਦਰ ਸਿੰਘ ਨੇ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਕੇ ਥਾਣੇ ਨੂੰ ਘੇਰਨਾ ਨਹੀਂ ਚਾਹੀਦਾ ਸੀ,ਇਹ ਜਾਇਜ਼ ਨਹੀਂ ਸੀ । ਇਸ ਤਰ੍ਹਾਂ ਇਹ ਰਵਾਇਤ ਬਣ ਜਾਵੇਗੀ, ਕਿਸੇ ਖਿਲਾਫ਼ ਜ਼ਮੀਨ ਵਿਵਾਦ ਮਾਮਲੇ ਵਿੱਚ ਕੇਸ ਦਰਜ ਹੋਵੇਗਾ ਤਾਂ ਉਹ 10 ਬੰਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਕੇਸ ਵਾਪਸ ਲੈਣ ਦਾ ਦਬਾਅ ਬਣਾਏਗਾ। ਸਿਰਫ਼ ਇੰਨਾਂ ਹੀ ਨਹੀਂ ਬਲਵਿੰਦਰ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਕਦਮ ਨੂੰ ਜਾਇਜ਼ ਠਹਿਰਾਉਣ ਲਈ ਇਤਿਹਾਸ ਦੇ ਹਵਾਲੇ ਨੂੰ ਲੈਕੇ ਉਨ੍ਹਾਂ ‘ਤੇ ਸਵਾਲ ਚੁੱਕ ਸਨ। ਬਲਵਿੰਦਰ ਸਿੰਘ ਨੇ ਕਿਹਾ ਸੀ ਕਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਰੱਖਿਅਤ ਥਾਂ ‘ਤੇ ਕਰਦੇ ਸਨ ਅਤੇ ਫਿਰ ਅਰਦਾਸ ਕਰਕੇ ਜੰਗ ਦੇ ਲਈ ਰਵਾਨਾ ਹੁੰਦੇ ਸਨ । ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਜਦੋਂ 26 ਜਨਵਰੀ ਨੂੰ ਮਾਰਚ ਕੱਢਿਆ ਗਿਆ ਸੀ ਤਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਰਚ ਦਾ ਹਿੱਸਾ ਨਹੀਂ ਬਣਾਇਆ ਗਿਆ ਸੀ ਕਿਉਂਕਿ ਡਰ ਸੀ ਕਿ ਜੇਕਰ ਪ੍ਰਸ਼ਾਸਨ ਦੇ ਨਾਲ ਹੱਥੋਪਾਈ ਹੁੰਦੀ ਹੈ ਤਾਂ ਬੇਅਦਬੀ ਨਾ ਹੋਏ । ਇਸ ਤੋਂ ਪਹਿਲਾਂ ਵੀ ਮੋਰਚਾ ਵਿੱਚ ਵਿਵਾਦ ਹੋਇਆ ਸੀ ।

ਬਾਪੂ ਸੂਰਤ ਸਿੰਘ ਨੂੰ ਲੈਕੇ ਮੋਰਚੇ ਵਿੱਚ ਵਿਵਾਦ

ਬਾਪੂ ਸੂਰਤ ਸਿੰਘ ਨੂੰ DMC ਤੋਂ ਲਿਜਾਉਣ ਨੂੰ ਲੈਕੇ ਵੀ ਮੋਰਚੇ ਵਿੱਚ ਮਤਭੇਦ ਵੇਖੇ ਗਏ ਸਨ । ਮੋਰਚੇ ਦੀ ਤਾਲਮੇਲ ਕਮੇਟੀ ਨੇ ਸਰਕਾਰ ਨਾਲ ਗੱਲਬਾਤ ਕਰਕੇ ਬਾਪੂ ਸੂਰਤ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਦਿਵਾਉਣ ‘ਤੇ ਸਹਿਮਤੀ ਬਣਾ ਲਈ ਸੀ । ਪਰ ਮੋਰਚੇ ਦੇ ਕੁਝ ਆਗੂ ਰਾਤੋ-ਰਾਤ ਜ਼ਬਰਦਸਤੀ ਬਾਪੂ ਸੂਰਤ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਕਰਵਾਉਣ ਪਹੁੰਚ ਗਏ । ਜਿਸ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਨੇ ਉਨ੍ਹਾਂ ਦੇ ਖਿਲਾਫ਼ ਐਕਸ਼ਨ ਲਿਆ ਸੀ ।