Punjab

‘ਮਾਲਵਾ ਨਹਿਰ’ ਦੇ ਜ਼ਰੀਏ ਗਿੱਦੜਬਾਹਾ ਸੀਟ ਤੇ AAP ਦੀ ਨਜ਼ਰ! ‘ਪ੍ਰਕਾਸ਼ ਸਿੰਘ ਬਾਦਲ ਕੀ ਪੰਥ ਨੂੰ ਨਾਲ ਲੈ ਗਏ’

ਬਿਉਰੋ ਰਿਪੋਰਟ – ਗਿੱਦੜਬਾਹਾ ਸਮੇਤ ਪੰਜਾਬ ਦੇ 3 ਹੋਰ ਵਿਧਾਨਸਭਾ ਹਲਕਿਆਂ ਵਿੱਚ ਜ਼ਿਮਨੀ ਚੋਣ (BY ELECTION) ਹੋਣੀਆਂ ਹਨ। ਜਲੰਧਰ ਵੈਸਟ ਜਿੱਤਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ (BHAWANT SINGH MANN) ਗਿੱਦੜਬਾਹਾ ਪਹੁੰਚੇ ਜਿੱਥੇ ਉਨ੍ਹਾਂ ਇਕ ਤੀਰ ਨਾਲ 2 ਸਿਆਸੀ ਨਿਸ਼ਾਨੇ ਲਗਾਏ। ਮੌਕਾ ਸੀ ਮਾਲਵਾ ਨਹਿਰ (MALWA CANEL) ਦੀ ਉਸਾਰੀ ਵਾਲੀ ਥਾਂ ਦਾ ਮੁਆਇਨਾ ਕਰਨ ਦਾ ਇਸ ਮੌਕੇ ਉਹ ਵੜਿੰਗ ਖੇੜਾ ਪਹੁੰਚੀ ਅਤੇ ਰੈਲੀ ਦੌਰਾਨ ਉਨ੍ਹਾਂ ਨੇ ਵਿਰੋਧੀਆਂ ‘ਤੇ ਨਿਸ਼ਾਨਾਂ ਤਾਂ ਲਗਾਇਆ ਨਾਲ ਨਹਿਰ ਦੇ ਫਾਇਦੇ ਵੀ ਗਿਣਵਾਏ।

ਮੁੱਖ ਮੰਤਰੀ ਨੇ ਦਾਅਵਾ ਕਰਦਿਆਂ ਕਿਹਾ ਕਿ ਮਾਲਵਾ ਨਹਿਰ ਆਜ਼ਾਦੀ ਤੋਂ ਬਾਅਦ ਬਣਨ ਵਾਲੀ ਇਹ ਪਹਿਲੀ ਨਹਿਰ ਹੈ। ਇਹ ਨਹਿਰ ਹਰੀਕੇਹੈਡ ਤੋਂ ਪਿੰਡ ਵੜਿੰਗ ਖੇੜਾ ਤੱਕ ਜਾਵੇਗੀ ਅਤੇ ਇਹ 3 ਜ਼ਿਲਿਆਂ ਦੇ 62 ਪਿੰਡਾਂ ‘ਚੋਂ ਲੰਘੇਗੀ। ਮੁੱਖ ਮੰਤਰੀ ਨੇ ਕਿਹਾ ਕਿ ਰਾਜਸਥਾਨ ਫੀਡਰ ਨਹਿਰ ਦੇ ਨਾਲ ਹੀ ਇਸ ਨਹਿਰ ਦਾ ਨਿਰਮਾਣ ਕੀਤਾ ਜਾਵੇਗਾ। ਨਹਿਰ ਨੂੰ ਹਰੀਕੇ ਹੈਡ ਤੋਂ ਰਾਜਸਥਾਨ ਬਾਰਡਰ ਤੱਕ ਬਣਾਇਆ ਜਾਵੇਗਾ। ਇਸ ਨਹਿਰ ਦੇ ਨਿਰਮਾਣ ਨਾਲ ਮੁਕਤਸਰ, ਗਿੱਦੜਬਾਹਾ, ਬਠਿੰਡਾ, ਅਬੋਹਰ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਕਿਸਾਨਾਂ ਨੂੰ ਪਾਣੀ ਮਿਲੇਗਾ। ਇਸ ਨਹਿਰ ਦੇ ਨਿਰਮਾਣ ਨਾਲ ਕਿਸਾਨਾਂ ਨੂੰ ਫਸਲ ਪੈਦਾ ਕਰਨ ਵਿੱਚ ਆਸਾਨੀ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਸਥਾਨਕ ਪ੍ਰਸ਼ਾਸਨ ਤੇ ਸਿੰਜਾਈ ਵਿਭਾਗ ਦੇ ਅਫਸਰ ਵੀ ਮੌਜੂਦ ਸਨ।
ਮਹਾਰਾਜਾ ਰਣਜੀਤ ਸਿੰਘ ਜੀ ਦੇ ਬਰਸੀ ਸਮਾਗਮ ਤੇ ਮੁੱਖ ਮੰਤਰੀ ਪੰਜਾਬ ਨੇ ਇਹ ਨਹਿਰ ਬਣਾਉਣ ਦਾ ਐਲਾਨ ਕੀਤਾ ਸੀ ।

ਨਹਿਰ ਦੇ ਫਾਇਦੇ ਗਿਣਵਾਉਣ ਤੋਂ ਬਾਅਦ CM ਮਾਨ ਨੇ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲਿਆ । ਗਿੱਦੜਬਾੜੀ ਤੋਂ ਚੋਣ ਲੜ ਚੁੱਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ‘ਤੇ ਤੰਜ ਕੱਸ ਦੇ ਹੋਏ ਸੀਐੱਮ ਮਾਨ ਨੇ ਕਿਹਾ ਤੁਸੀਂ ਪੰਥ ਦੇ ਨਾਂ ‘ਤੇ ਵੋਟਾਂ ਪਾਈ ਗਏ ਹੋ ਪ੍ਰਕਾਸ਼ ਸਿੰਘ ਬਾਦਲ ਕੀ ਪੰਥ ਨੂੰ ਨਾਲ ਲੈ ਗਏ ਹਨ। ਫਿਰ ਅਕਾਲੀ ਦਲ ਦੀ ਫੁੱਟ ‘ਤੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਬਚਾਉਣ ਦਾ ਠੇਕਾ ਨਹੀਂ ਲਿਆ ਹੈ। ਮੁੱਖ ਮੰਤਰੀ ਨੇ ਹਰਸਿਮਰਤ ਕੌਰ ਬਾਦਲ ਦੀ ਸੰਸਦ ਵਿੱਚ ਬਜਟ ‘ਤੇ ਦਿੱਤੇ ਬਿਆਨ ‘ਤੇ ਕਿਹਾ ਕਿ ਜਦੋਂ ਉਹ ਮੰਤਰੀ ਸਨ ਉਦੋਂ ਉਨ੍ਹਾਂ ਨੂੰ ਪਾਣੀ ਦਾ ਚੇਤਾ ਕਿਉਂ ਨਹੀਂ ਆਇਆ। ਉਸ ਸਮੇਂ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਕਿਉਂ ਨਾ ਮੰਗੀ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅੱਜ ਪ੍ਰਧਾਨ ਮੰਤਰੀ ਇਨ੍ਹਾਂ ਨੂੰ ਸਮਝੌਤੇ ਲਈ ਕਹੇ ਤਾਂ ਅਕਾਲੀ ਦਲ ਵਾਲੇ ਬਿਨ੍ਹਾਂ ਚਪਲਾਂ ਤੋਂ ਸਮਝੌਤੇ ਲਈ ਦੌੜੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਤਾ ਦੇ ਇਨੇ ਭੁੱਖੇ ਹਨ, ਜੇਕਰ ਭੂਟਾਨ ਅਤੇ ਬਰਮਾ ਵਿੱਚ ਮੰਤਰੀ ਬਣਨ ਦਾ ਮੌਕਾ ਮਿਲੇ ਤਾਂ ਉੱਥੇ ਵੀ ਇਹ ਮੰਤਰੀ ਬਣਨ ਨੂੰ ਤਿਆਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਬਾਦਲ ਪਿੰਡ ਵਿੱਚ ਪਾਏ ਘਰਾਂ ਦੀਆਂ ਕੰਧਾਂ ਤਿਹਾੜ ਜੇਲ੍ਹ ਤੋਂ ਉੱਚੀਆਂ ਹਨ ਤਾਂ ਕਿ ਕੋਈ ਅੰਦਰ ਨਾ ਜਾ ਸਕੇ। ਉਨ੍ਹਾਂ ਵੱਡਾ ਇਲਜਾਮ ਲਗਾਉਂਦਿਆਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਆਪਣੇ ਘਰ ਵਿੱਚ ਇਟਲੀ ਤੋਂ ਲਿਆਦੇ ਪੱਥਰ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਬਾਦਲ ਪਰਿਵਾਰ ਵੱਲੋਂ ਚੰਡੀਗੜ੍ਹ ਵਿੱਚ ਬਣਾਏ ਸੁਖਵਿਲਾਸ ਹੋਟਲ ਦੀ ਉਨ੍ਹਾਂ ਮੁਕੰਮਲ ਜਾਂਚ ਕਰਕੇ ਸਾਰੇ ਕਾਗ਼ਜ਼ ਕੱਢ ਲਏ ਹਨ। ਇਸ ਸਬੰਧੀ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਖੁਸ਼ਖਬਰੀ ਦਿੱਤੀ ਜਾਵੇਗੀ। ਇਹ ਸਭ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਬਣੇ ਹਨ।

ਮੁੱਖ ਮੰਤਰੀ ਮਾਨ ਨੇ ਸੁਖਬੀਰ ਬਾਦਲ ‘ਤੇ ਤੰਜ ਕੱਸਦਿਆਂ ਕਿਹਾ ਕਿ ਜਦੋਂ ਪੰਜਾਬ ਦਾ ਮਾਹੌਲ ਖਰਾਬ ਸੀ ਤਾਂ ਪ੍ਰਕਾਸ ਸਿੰਘ ਬਾਦਲ ਨੇ ਸੁਖਬੀਰ ਨੂੰ ਬਾਹਰ ਭੇਜ ਦਿੱਤਾ ਸੀ ਤੇ ਜਦੋਂ ਸਭ ਕੁਝ ਠੀਕ ਹੋ ਗਿਆ ਤਾਂ ਉਸ ਨੂੰ ਲਿਆ ਕੇ ਉੱਪ ਮੁੱਖ ਮੰਤਰੀ ਬਣਾ ਦਿੱਤਾ। ਸੁਖਬੀਰ ਨੂੰ ਤਾਂ ਪੰਜਾਬ ਦੇ ਪਿੰਡਾਂ ਦੇ ਨਾਂ ਵੀ ਸਹੀ ਤਰ੍ਹਾਂ ਨਾਲ ਲੈਣੇ ਨਹੀਂ ਆਉਂਦੇ।

ਇਹ ਵੀ ਪੜ੍ਹੋ –   ਕਿਸਾਨੀ ਮੰਗਾਂ ਦੇ ਸੰਤ ਸੀਚੇਵਾਲ ਨੇ ਖੇਤੀਬਾੜੀ ਮੰਤਰੀ ਨੂੰ ਸੌਂਪੇ ਮੰਗ ਪੱਤਰ, ਖੇਤੀਬਾੜੀ ਮੰਤਰੀ ਨੇ ਦਿੱਤਾ ਵੱਡਾ ਭਰੋਸਾ