Punjab

ਮੋਬਾਇਲ ਫ਼ੋਨ ਟੁੱਟਣ ‘ਤੇ ਬੱਚੇ ਨੇ ਜ਼ਿੰਦਗੀ ਤੋਂ ਨਾਤਾ ਤੋੜ ਲਿਆ ! ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਿਆ

ਬਿਉਰੋ ਰਿਪੋਰਟ – ਫਿਰੋਜ਼ਪੁਰ ਤੋਂ ਬਹੁਤ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਪਿੰਡ ਵਿਰਕ ਖੁਰਦ (ਕਰਕਾਂਦੀ) ਵਿੱਚ ਇੱਕ 10 ਸਾਲਾ ਦੇ ਬੱਚੇ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਮ੍ਰਿਤਕ ਬੱਚੇ ਦਾ ਨਾਂ ਕਰਨ ਅਤੇ ਉਹ ਪਿੰਡ ਅਰਾਈਆਂਵਾਲਾ ਦਾ ਰਹਿਣ ਵਾਲਾ ਹੈ। ਬੱਚੇ ਦਾ ਪਿਤਾ ਮੱਧ ਪ੍ਰਦੇਸ਼ ਰਹਿੰਦਾ ਹੈ ਅਤੇ ਮ੍ਰਿਤਕ ਬੱਚਾ ਆਪਣੀ ਮਾਤਾ ਨਾਲ ਪਿੰਡ ਅਰਾਈਆਂ ਵਾਲਾ ਵਿਖੇ ਰਹਿ ਰਿਹਾ ਸੀ।

DSP ਅਤੁਲ ਸੋਨੀ ਨੇ ਇਸ ਮਾਮਲੇ ਸਬੰਧੀ ਦੱਸਿਆ ਕਿ ਮ੍ਰਿਤਕ ਬੱਚੇ ਕਰਨ ਦੇ ਹੱਥੋਂ ਮੋਬਾਇਲ ਫ਼ੋਨ ਟੁੱਟ ਗਿਆ ਸੀ ਜਿਸ ਦੇ ਡਰ ਕਰਕੇ ਉਸ ਨੇ ਬਾਹਰ ਖੇਤਾਂ ਵਿੱਚ ਜਾ ਕੇ ਇੱਕ ਪਾਈਪ ਨਾਲ ਲਟਕ ਕੇ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਮ੍ਰਿਤਕ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਉਸ ਦੀ ਮ੍ਰਿਤਕ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

ਇਹ ਘਟਨਾ ਵੱਡਾ ਸਬਕ ਹੈ ਮਾਪਿਆਂ ਦੇ ਨਾਲ ਉਨ੍ਹਾਂ ਸਾਰੇ ਪਰਿਵਾਰਾਂ ਦੇ ਲਈ ਜਿੱਥੇ ਬੱਚੇ ਨੂੰ ਹਰ ਛੋਟੀ-ਛੋਟੀ ਗੱਲ ਦੇ ਲਈ ਡਰਾ ਕੇ ਰੱਖਿਆ ਜਾਂਦਾ ਹੈ। ਡਰ ਦੀ ਵਜ੍ਹਾ ਕਰਕੇ ਬੱਚਾ ਕਈ ਵਾਰ ਅਜਿਹੀ ਹਰਕਤ ਕਰ ਲੈਂਦਾ ਹੈ, ਜਿਸ ਤੋਂ ਬਾਅਦ ਪੱਲੇ ਸਿਰਫ਼ ਪਛਤਾਉਣਾ ਪੈਂਦਾ ਹੈ, ਅਜਿਹਾ ਹੀ ਫਿਰੋਜ਼ਪੁਰ ਵਿੱਚ ਹੋਇਆ ਹੈ ।

ਇਹ ਵੀ ਪੜ੍ਹੋ – ਡਿੱਗੇਗੀ ਹਰਿਆਣਾ ਦੀ ਸੈਣੀ ਸਰਕਾਰ? 3 ਅਜ਼ਾਦ ਵਿਧਾਇਕਾਂ ਨੇ ਹਮਾਇਤ ਵਾਪਸ ਲਿਆ, ਹੁੱਡਾ ਦਾ ਹੱਥ ਫੜਿਆ