Punjab

ਮੁੱਖ ਮੰਤਰੀ ਬਣਨ ਦਾ ਮਤਲਬ ਕੋਈ ਖੁਦਾ ਬਣਨਾ ਨਹੀਂ, ਸਮਾਂ ਕਦੇ ਵੀ ਪਲਟ ਸਕਦਾ – ਖਹਿਰਾ

ਪੰਜਾਬ ਦੇ ਮੁੱਖ ਭਗਵੰਤ ਮਾਨ ਵੱਲੋਂ ਸੁਖਪਾਲ ਖਹਿਰਾ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਖਹਿਰਾ ਨੇ ਵੀਡੀਓ ਪਾ ਕੇ ਕਿਹਾ ਹੈ ਕਿ ਮੈਨੂੰ ਪੰਜਾਬ ਉੱਤੇ ਤਰਸ ਆ ਰਿਹਾ ਹੈ ਕਿ ਪੰਜਾਬ ਦੀ ਵਾਗਡੋਰ ਅੱਜ ਇਕ ਸ਼ਰਾਬੀ ਦੇ ਹੱਥ ਵਿੱਚ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਬੋਲਣ ਦਾ ਬਿਲਕੁਲ ਵੀ ਪਤਾ ਨਹੀਂ ਹੈ। ਇਹ ਹੋਰਾਂ ਦੇ ਮਜਾਕ ਉਡਾਉਣ ਦੇ ਨਾਲ-ਨਾਲ ਖੁਦ ਦਾ ਅਤੇ ਪੰਜਾਬ ਦਾ ਮਜਾਕ ਉਡਾ ਰਿਹਾ ਹੈ।

ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣਾ ਨਵਾਂ ਕਿਰਦਾਰ ਪੇਸ਼ ਕੀਤੀ ਜੋ ਪੇਪਰ ਵੀ ਲੀਕ ਕਰ ਸਕਦਾ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਕਰੀ ਹੋਰਾਂ ਦਾ ਪੰਜਾਬੀ ਦਾ ਟੈਸਟ ਲੈਂਦਾ ਲੈਂਦਾ ਖੁਦ ਆਪ ਇਕ ਛੋਟੇ ਜਹੇ ਟੈਸਟ ਵਿੱਚ ਫੇਲ੍ਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਿੱਚ ਆਪ ਕਈ ਕਮੀਆਂ ਹਨ। ਭਗਵੰਤ ਨੂੰ ਆਪਣੇ ਆਪ ਉਪਰ ਭਰੋਸਾ ਨਹੀਂ ਹੈ। ਇਹ ਆਪਣੇ ਤੋਂ ਵੱਧ ਪੜੇ ਲਿਖੇ ਲੋਕਾ ਤੋਂ ਸੜਦਾ ਹੈ, ਜਿਸ ਕਰਕੇ ਇਹ ਹੋਰਾਂ ਪ੍ਰਤੀ ਅਜਿਹੀ ਜਬਾਨ ਦੀ ਵਰਤੋਂ ਕਰ ਰਿਹਾ ਹੈ।

ਖਹਿਰਾ ਨੇ ਕਿਹਾ ਮੁੱਖ ਮੰਤਰੀ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮਾਗਮ ਅਜਿਹੀਆਂ ਗੱਲ਼ਾਂ ਕਰ ਰਿਹਾ ਹੈ, ਇਸ ਨੂੰ ਸ਼ਰਮ ਆਉਣੀ ਚਾਹੀਦੀ ਹੈ। ਖਹਿਰਾ ਨੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਅਤੇ ਜਸਟਿਸ ਗੁਰਨਾਮ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀਆਂ ਵਿੱਚ ਲਿਆਕਤ ਸੀ ਪਰ ਭਗਵੰਤ ਨੇ ਬਿਲਕੁਲ ਹੀ ਸ਼ਰਮ ਲਾਈ ਹੋਈ ਹੈ। ਉਨ੍ਹਾਂ ਕਿਹਾ ਪਰਕਾਸ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਤੋਂ ਕਈ ਗੁਣਾ ਵਧੀਆਂ ਮੁੱਖ ਮੰਤਰੀ ਸਨ। ਉਹ ਜਦੋਂ ਵੀ ਮਿਲਦੇ ਸੀ ਪਿਆਰ ਅਤੇ ਲਿਆਕਤ ਨਾਲ ਮਿਲਦੇ ਸਨ। ਪਰ ਇਸ ਨੂੰ ਤਾਂ ਬੋਲਣ ਦੀ ਤਮੀਜ ਨਹੀ।

ਖਹਿਰਾ ਨੇ ਕਿਹਾ ਰਿ ਭਗ ਵੰਤ ਨੇ ਪੁਲਿਸ ਦੇ ਰਾਹੀਂ ਆਪਣੇ ਸਾਰੇ ਵਿਰੋਧੀਆਂ ਨੂੰ ਡਰਾ ਕੇ ਰੱਖਿਆ ਹੋਇਆ ਹੈ। ਇਸ ਨੇ ਵਿਰੋਧੀ ਧਿਰ ਪਰਚੇ ਦਰਜ ਕਰਕੇ ਡਰਾਈ ਹਈ ਹੈ। ਇਸ ਨੇ ਮੇਰੇ ‘ਤੇ ਵੀ ਇਸ ਨੇ NDPS ਦਾ ਝੂਠਾ ਪਰਚਾ ਦਿੱਤਾ ਹੋਇਆ ਹੈ। ਮੇਰੀ ਬੇਲ ਵਾਲੇ ਦਿਨ ਇਕ ਹੋਰ ਝੂਠਾ ਪਰਚਾ ਦਿੱਤਾ ਹੈੈ। ਪਰ ਹਣ ਇਹ ਕੇਜਰੀਲਵਾਲ ਨੂੰ ਜਮਾਨਤ ਨਾ ਮਿਲਣ ‘ਤੇ ਕੋਠੇ ਚੜਕੇ ਰੋ ਰਹੇ ਹਨ। ਖਹਿਰਾ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਰਾਜ ਸੱਤਾ ਸਦਾ ਇਕ ਦੇ ਹੱਥ ਨਹੀਂ ਰਹਿੰਦੀ। ਇੱਥੇ ਰਾਜੇ ਮਹਾਰਾਜੇ ਨਹੀਂ ਰਹੇ।  ਮੁੱਖ ਮੰਤਰੀ ਬਣਨ ਦਾ ਮਤਲਬ ਕੋਈ ਖੁਦਾ ਬਣਨਾ ਨਹੀਂ ਹੈ।

 

ਖਹਿਰਾ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਤੋਂ ਹਮੇਸ਼ਾ ਮੁੱਖ ਮੰਤਰੀ ਭੱਜਦਾ ਰਿਹਾ ਹੈ। ਮੁੱਖ ਮੰਤਰੀ ਨੇ ਕਦੇ ਵੀ ਬੇਅਦਬੀ, ਪੰਜਾਬ ਵਿੱਚ ਲਗਾਤਾਰ ਹੋ ਰਹੇ ਕਤਲ, ਵਿਦੋਸਾਂ ‘ਚ ਜਾ ਬੱਚੇ ਅਤੇ ਹੋਰ ਬਣਦੇ ਮੁੱਦਿਆਂ ਉੱਤੇ ਕਦੀ ਵੀ ਚਰਚਾ ਨਹੀਂ ਕੀਤੀ ਹੈ।  ਖਹਿਰਾ ਨੇ ਕਿਹਾ ਮੁੱਖ ਮੰਤਰੀ ਦੇ ਬੌਸ ਹਨ। ਇਸ ਦਾ ਅਸਲੀ ਬੌਸ ਭਾਜਪਾ ਵਾਲੇ ਹਨ, ਜਿਸ ਦੇ ਇਸ਼ਾਰਿਆਂ ਉੱਤੇ ਇਸ ਨੇ ਪੰਜਾਬ ਦੇ ਨੌਜਵਾਨ ਡਿਬਰੂਗੜ੍ਹ ਭੇਜੇ ਹਨ। ਕਦੀ ਕਿਸੇ ਨੇ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਜੋ ਆਪਣੇ ਹੀ ਨੌਜਵਾਨ ਹਜ਼ਾਰਾ ਕਿਲੋ ਮੀਟਰ ਦੂਰ ਜੇਲਾਂ ‘ਚ ਸੁੱਟ ਰਿਹਾ ਹੈ। ਸਮਾਂ ਬਹੁਤ ਬਲਵਾਨ ਹੈ। ਇਹ ਕਦੀ ਵੀ ਬਦਲ ਸਕਦਾ ਹੈ। ਜੋ ਬੀਜੋਗੋ ਉਹ ਵੱਡੋਗੇ।

ਖਹਿਰਾ ਨੇ ਕਿਹਾ ਕਿ ਇਸ ਦੀ ਭਗਵੰਤ ਦੀ ਭੂਆ ਨੇ ਭਗਵੰਤ ਦੀ ਮਾਤਾ ਨੂੰ ਗਿਫਟ ਦੇ ਵਿੱਚ 3 ਕਰੋੜ ਦੇ 5 ਕਿਲੇ ਦਿੱਤੇ ਹਨ। ਇਸ ਬਾਰੇ ਇਹ ਕਦੀ ਨਹੀਂ ਬੋਲਿਆ ਕਿ ਕੋਈ ਇਸ ਤਰ੍ਹਾਂ ਦਾ ਗਿਫਟ ਕਿਸੇ ਨੂੰ ਕਿਵੇਂ ਦੇ ਸਕਦਾ ਹੈ।

ਖਹਿਰਾ ਨੇ ਮੀਡੀਆਂ ਨੂੰ ਸਵਾਲ ਕਰਦਿਆਂ ਕਿਹਾ ਕਿ ਅੱਜ ਦਾ ਮੀਡੀਆ ਅਸਲ ਮੁੱਦਿਆਂ ਉੱਪਰ ਸਵਾਲ ਕਰਨ ਦੀ ਥਾਂ ਤੇ ਹੋਰ ਹੀ ਸਵਾਲ ਕਰ ਰਿਹਾ ਹੈ। ਮੀਡੀਆਂ ਨੇ ਕਦੀ ਵੀ ਕਟਾਰੂਚੱਕ , ਸਰਬਜੀਤ ਕੌਰ ਵੱਲ਼ੋਂ NRI ਦੀ ਕੋਠੀ ਉੱਤੇ ਕਿਉਂ ਕਬਜਾ ਕੀਤਾ, ਬਲਕਾਰ ਸਿੰਘ ਦੀ ਵੀਡੀਓ ਬਾਰੇ ਕੋਈ ਸਵਾਲ ਨਹੀ ਕੀਤਾ।

ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੋਲੋ ਸਾਰੀ ਵਿਰੋਧੀ ਧਿਰ ਡਰੀ ਹੋਈ ਹੈ, ਕਿਉਂਕਿ ਇਹ ਹਰ ਕਿਸੇ ਨੂੰ ਪਰਚੇ ਪਾ ਕੇ ਡਰਾ ਧਮਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅੱਜ ਕੀਤੇ ਵਿਵਹਾਰ ਨੂੰ ਲੈ ਕੇ ਮਾਫੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਮੁੱਖ ਮੰਤਰੀ ਤੋਂ ਪੁੱਛਿਆ ਕਿ ਇਸ ਨੂੂੰ ਅੰਗਰੇਜ਼ੀ ਤੋਂ ਇੰਨੀ ਪਰੇਸ਼ਾਨੀ ਕਿਉਂ ਹੈ। ਮੁੱਖ ਮੰਤਰੀ ਨੇ ਖੁਦ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਅੰਗਰੇਜ਼ੀ ਤੋਂ ਇੰਨੀ ਨਫਰਤ ਹੈ ਤਾਂ ਇਹ ਪੰਜਾਬ ਦੇ ਸਕੂਲਾਂ ਵਿੱਚ ਅੰਗਰੇਜ਼ੀ ਬੰਦ ਕਰ ਦੇਵੇ ਤਾਂ ਕਿ ਕੋਈ ਅੱਗੇ ਨਾ ਵੱਧ ਸਕੇ।

ਇਹ ਵੀ ਪੜ੍ਹੋ –  ਗੁਰਦਾਸ ਮਾਨ ਨੂੰ ਮਿਲੀ ਰਾਹਤ ਨੂੰ ਹਾਈਕੋਰਟ ਨੇ ਰੱਖਿਆ ਬਰਕਰਾਰ