ਬਿਉਰੋ ਰਿਪੋਰਟ – ਪੰਜਾਬ ਵਿੱਚ FCI ਦੇ ਸਟੋਰੇਜ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਚਿੱਠੀ ਦਾ ਜਵਾਬ ਦਿੱਤਾ ਗਿਆ ਹੈ। ਕੇਂਦਰ ਨੇ ਕਿਹਾ ਹੈ ਕਿ ਅਕਤੂਬਰ ਦੇ ਅਖੀਰ ਤੱਕ 15 ਮੀਟਰਿਕ ਟਨ ਦੀ ਜਗ੍ਹਾ ਦੇ ਦਿੱਤਾ ਜਾਵੇਗੀ ਜਦਕਿ ਪੰਜਾਬ ਸਰਕਾਰ ਨੇ 20 ਲੱਖ ਮੀਟਰਿਕ ਟਨ ਦੀ ਮੰਗ ਕੀਤੀ ਸੀ। ਸੂਬਾ ਸਰਕਾਰ ਨੇ ਜਗ੍ਹਾ ਨਾ ਹੋਣ ਦੀ ਵਜ੍ਹਾ ਕਰਕੇ ਅਨਾਜ ਦੇ ਭੰਡਾਰ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਇਸ ਨਾਲ ਮਾਹੌਲ ਵੀ ਖਰਾਬ ਹੋ ਸਕਦਾ ਹੈ। ਕੇਂਦਰ ਸਰਕਾਰ ਨੇ ਦਸੰਬਰ ਤੱਕ 40 ਲੱਖ ਟਨ ਜਗ੍ਹਾ ਵਧਾਉਣ ਦਾ ਦਾਅਵਾ ਵੀ ਕੀਤਾ ਹੈ। ਦਰਅਸਲ ਸ਼ੈਲਰ ਮਾਲਿਕਾਂ ਨੇ ਚੌਲਾਂ ਨਾਲ ਗੋਦਾਮ ਫੁੱਲ ਹੋਣ ਦੀ ਵਜ੍ਹਾ ਕਰਕੇ ਝੋਨੇ ਦੇ ਸੀਜ਼ਨ ਦਾ ਬਾਇਕਾਟ ਕਰਨ ਦਾ ਐਲਾਨ ਕੀਤਾ ਸੀ। ਸ਼ੈਲਰ ਮਾਲਕਾਂ ਦਾ ਕਹਿਣਾ ਸੀ 2023 ਦੇ ਚੌਲ ਹੁਣ ਤੱਕ ਨਹੀਂ ਚੁੱਕੇ ਗਏ ਹਨ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਸੀ।
ਉਧਰ ਪੰਜਾਬ ਰਾਈਸ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਨੇ ਦਸੰਬਰ ਤੱਕ 40 ਲੱਖ ਟਨ ਜਗ੍ਹਾ ਦੇ ਦਾਅਵੇ ਤੇ ਸ਼ੱਕ ਹੈ ਪਰ ਅਸੀਂ ਫਿਰ ਵੀ ਉਮੀਦ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਜੇਕਰ ਕੇਂਦਰ ਆਪਣੇ ਵਾਅਦੇ ‘ਤੇ ਖਰੀ ਉਤਰਦੀ ਹੈ ਤਾਂ ਅਸੀਂ ਕੰਮ ਕਰਨ ਦੇ ਲਈ ਤਿਆਰ ਹਾਂ।
ਇਹ ਵੀ ਪੜ੍ਹੋ – ‘ਜਾਖੜ ਨੂੰ ਬੀਜੇਪੀ ਨੇ ਲਾਰਾ ਲਗਾਇਆ’! ‘ਕਾਂਗਰਸ ‘ਚ ਦਰਵਾਜ਼ੇ ਬੰਦ’! ‘ਜਿਸ ਪਾਰਟੀ ‘ਚ ਜਾਵੇਗਾ ਫੇਲ੍ਹ ਕਰ ਦੇਵੇਗਾ’!