ਦਿੱਲੀ : ਕੇਂਦਰ ਸਰਕਾਰ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਨਾਮ ਬਦਲ ਕੇ ਅੰਮ੍ਰਿਤ ਉਦਿਆਨ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ‘ਅੰਮ੍ਰਿਤ ਮਹੋਤਸਵ’ ਦੇ ਥੀਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਗਲ ਗਾਰਡਨ ਦਾ ਨਾਮ ਬਦਲ ਕੇ ਅੰਮ੍ਰਿਤ ਉਦਿਆਨ ਰੱਖਿਆ ਹੈ।
On the occasion of the celebrations of 75 years of Independence as 'Azadi ka Amrit Mahotsav', the President of India has given a common name to the Rashtrapati Bhavan gardens as 'Amrit Udyan': Navika Gupta, Deputy Press Secretary to President pic.twitter.com/VPsJKPdGwZ
— ANI (@ANI) January 28, 2023
ਅੰਮ੍ਰਿਤ ਉਦਿਆਨ ਦਾ ਉਦਘਾਟਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ 29 ਜਨਵਰੀ ਐਤਵਾਰ ਨੂੰ ਕਰਨਗੇ ਅਤੇ 31 ਜਨਵਰੀ ਤੋਂ 26 ਮਾਰਚ ਤੱਕ ਦੋ ਮਹੀਨਿਆਂ ਲਈ ਖੁੱਲ੍ਹਾ ਰਹੇਗਾ।
ਦੱਸਣਯੋਗ ਹੈ ਕਿ ਹਰ ਸਾਲ ਆਮ ਲੋਕਾਂ ਲਈ ਅੰਮ੍ਰਿਤ ਉਦਿਆਨ (ਮੁਗਲ ਗਾਰਡਨ) ਖੋਲ੍ਹਿਆ ਜਾਂਦਾ ਹੈ, ਜੋ ਹੁਣ 31 ਜਨਵਰੀ ਨੂੰ ਖੁੱਲ੍ਹੇਗਾ ਅਤੇ ਦੋ ਮਹੀਨੇ 26 ਮਾਰਚ ਤੱਕ ਖੁੱਲ੍ਹਾ ਰਹੇਗਾ। ਬਾਗ ਦੇ ਖੁੱਲਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਇਹ 28 ਮਾਰਚ ਨੂੰ ਕਿਸਾਨਾਂ ਲਈ, 29 ਮਾਰਚ ਨੂੰ ਅਪਾਹਜਾਂ ਲਈ ਅਤੇ 30 ਮਾਰਚ ਨੂੰ ਪੁਲਿਸ ਅਤੇ ਫੌਜ ਲਈ ਖੁੱਲ੍ਹੇਗਾ।