India International

ਪੰਜਾਬ ‘ਚ ਮਹਿਲਾ ਪ੍ਰੋਫ਼ੈਸਰ ਨਾਲ ਛੇੜਛਾੜ ਦਾ ਮਾਮਲਾ ਗਰਮਾਇਆ , ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਦਿੱਤਾ ਜਾਂਚ ਦਾ ਭਰੋਸਾ

INDIAN GOVT, pak ambassy, Professor

‘ਦ ਖ਼ਾਲਸ ਬਿਊਰੋ : ਪੰਜਾਬ ਦੀ ਇਕ ਯੂਨੀਵਰਸਿਟੀ ਵਿਚ ਮਹਿਲਾ ਪ੍ਰੋਫੈਸਰ ਨਾਲ ਨਵੀਂ ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਵਿਚ ਹੋਏ ਦੁਰਵਿਵਹਾਰ ਮਾਮਲੇ ਵਿਚ ਪਾਕਿਸਤਾਨ ਵਿਦੇਸ਼ ਮੰਤਰਾਲਾ ਹਰਕਤ ਵਿਚ ਆ ਗਿਆ ਹੈ। ਭਾਰਤੀ ਮੀਡੀਆ ਵਿਚ ਮਾਮਲਾ ਚੁੱਕੇ ਜਾਣ ਦੇ ਬਾਅਦ ਪਾਕਿ ਵਿਦੇਸ਼ ਮੰਤਰਾਲੇ ਨੇ ਲਗਭਗ ਸ਼ਿਕਾਇਤ ਦੇ 10 ਮਹੀਨਿਆਂ ਦੇ ਬਾਅਦ ਮਾਮਲੇ ਵਿਚ ਗੰਭੀਰਤਾ ਦਿਖਾਈ ਹੈ।

ਬੀਤੇ ਸਾਲ ਮਾਰਚ 2022 ਨੂੰ ਪੰਜਾਬ ਵਿਚ ਇਕ ਯੂਨੀਵਰਸਿਟੀ ਦੀ ਮਹਿਲਾ ਪ੍ਰੋਫੈਸਰ ਨਾਲ ਨਵੀਂ ਦਿੱਲੀ ਸਥਿਤ ਪਾਕਿ ਅੰਬੈਸੀ ਵਿਚ ਕੰਮ ਕਰਦੇ 2 ਮੁਲਾਜ਼ਮਾਂ ਨੇ ਦੁਰਵਿਵਹਾਰ ਕੀਤਾ ਸੀ। ਵੀਜ਼ਾ ਦੇਣ ਦੇ ਨਾਂ ‘ਤੇ ਮਹਿਲਾ ਪ੍ਰੋਫੈਸਰ ਨਾਲ ਯੌਨ ਸਬੰਧਾਂ ਦੀ ਵੀ ਮੰਗ ਕੀਤੀ ਸੀ।

ਮਹਿਲਾ ਪ੍ਰੋਫੈਸਰ ਨੇ ਮਨ੍ਹਾ ਵੀ ਕਰ ਦਿੱਤਾ ਤਾਂ ਬਾਅਦ ਵਿਚ ਮੈਸੇਜ ਕਰਕੇ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਸ਼ਮੀਰ ‘ਤੇ ਆਰਟੀਕਲ ਲਿਖਣ ਲਈ ਉਕਸਾਉਣ ਦੀ ਕੋਸ਼ਿਸ਼ ਕੀਤੀ ਗਈ।

ਅਪ੍ਰੈਲ 2022 ਨੂੰ ਮਹਿਲਾ ਪ੍ਰੋਫੈਸਰ ਨੇ ਪਾਕਿ ਵਿਦੇਸ਼ ਮੰਤਰਾਲੇ ਤੇ ਪਾਕਿ ਹੋਮ ਮਨਿਸਟਰੀ ਨੂੰ ਵ੍ਹਟਸਐਪ ਮੈਸੇਜ ਦੀ ਕਾਪੀ ਨਾਲ ਸ਼ਿਕਾਇਤ ਭੇਜੀ ਪਰ 10 ਮਹੀਨੇ ਬੀਤੇ ਜਾਣ ਦੇ ਬਾਅਦ ਕਾਰਵਾਈ ਨਹੀਂ ਹੋਈ। ਭਾਰਤੀ ਵਿਦੇਸ਼ ਮੰਤਰਾਲੇ ਤੇ ਪ੍ਰਧਾਨ ਮੰਤਰੀ ਨੂੰ ਵੀ ਸ਼ਿਕਾਇਤ ਭੇਜੀ ਗਈ ਪਰ ਸ਼ਿਕਾਇਤ ਨੋਟ ਕਰਨ ਤੋਂ ਇਲਾਵਾ ਦੋਸ਼ੀਆਂ ‘ਤੇ ਕੋਈ ਕਾਰਵਾਈ ਨਹੀਂ ਹੋਈ। ਮਾਮਲਾ ਮੀਡੀਆ ਵਿਚ ਚੁੱਕਿਆ ਗਿਆ ਤਾਂ ਪਾਕਿਸਤਾਨ ਵਿਦੇਸ਼ ਮੰਤਰਾਲੇ ਨੂੰ ਜਵਾਬ ਦੇਣਾ ਪਿਆ।

ਭਾਰਤੀ ਮੀਡੀਆ ਵਿਚ ਆਵਾਜ਼ ਚੁੱਕਣ ਦੇ ਬਾਅਦ ਪਾਕਿਸਤਾਨ ਦਾ ਵਿਦੇਸ਼ ਮੰਤਰਾਲੇ ਵੀ ਹਰਕਤ ਵਿਚ ਆ ਗਿਆ ਹੈ। ਵਿਦੇਸ਼ ਮੰਤਰਾਲੇ ਦੀ ਮੁਮਤਾਜ ਜਹਰਾ ਬਲੂਚ ਨੇ ਕਿਹਾ ਕਿ ਪਾਕਿ ਦੇ ਸਾਰੇ ਵੀਜ਼ਾ ਅਤੇ ਕੌਂਸਲਰ ਨੂੰ ਪੇਸ਼ੇਵਰ ਤਰੀਕੇ ਨਾਲ ਕੰਮ ਕਰਨ ਦੇ ਸਖਤ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਦੇਖਦੇ ਹੋਏ ਸ਼ਿਕਾਇਤ ਦੀ ਟਾਈਮਿੰਗ ਤੇ ਜਿਸ ਤਰ੍ਹਾਂ ਤੋਂ ਇਸ ਨੂੰ ਚੁੱਕਿਆ ਗਿਆ ਹੈ, ਹੈਰਾਨ ਕਰਨ ਵਾਲਾ ਰਿਹਾ ਹੈ। ਸਾਰੀਆਂ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਮਜ਼ਬੂਤ ਪ੍ਰਣਾਲੀ ਬਣੀ ਹੈ। ਪਾਕਿ ਵਿਚ ਅਜਿਹੇ ਦੁਰਵਿਵਹਾਰ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਂਦੀ ਹੈ।