India

ਜੰਗਲ ‘ਚ ਇਸ ਹਾਲ ‘ਚ ਮਿਲੀ ਮਹਿਲਾ ਕ੍ਰਿਕਟਰ ਰਾਜਸ਼੍ਰੀ ! ਪਰਿਵਾਰ ਨੇ ਕੋਚ ‘ਤੇ ਚੁੱਕੇ ਸਵਾਲ

odisa women cricket allegation

ਬਿਊਰੋ ਰਿਪੋਰਟ : ਓਡੀਸਾ ਵਿੱਚ ਇੱਕ ਪਾਸੇ ਹਾਕੀ ਵਰਲਡ ਕੱਪ ਚੱਲ ਰਿਹਾ ਹੈ ਉਧਰ ਦੂਜੇ ਪਾਸੇ ਖੇਡ ਦੇ ਮੈਦਾਨ ਤੋਂ ਹੀ ਬੁਰੀ ਖ਼ਬਰ ਸਾਹਮਣੇ ਆਈ ਹੈ । ਮਹਿਲਾ ਕ੍ਰਿਕਟਰ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ । 26 ਸਾਲ ਦੀ ਰਾਜਸ਼੍ਰੀ ਸਵੇਨ ਦੀ ਲਾਸ਼ ਓਡੀਸਾ ਦੇ ਜੰਗਲ ਵਿੱਚ ਦਰੱਖਤ ਨਾਲ ਲਟਕੀ ਹੋਈ ਮਿਲੀ ਹੈ । ਪਰਿਵਾਰ ਨੇ ਕੋਚ ‘ਤੇ ਕਤਲ ਦਾ ਇਲਜ਼ਾਮ ਲਗਾਇਆ ਹੈ । ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਰਾਜਸ਼੍ਰੀ ਸਵੇਨ 11 ਜਨਵਰੀ ਤੋਂ ਲਾਪਤਾ ਸੀ । ਉਸ ਦੀ ਲਾਸ਼ ਸ਼ੁੱਕਰਵਾਰ ਨੂੰ ਜੰਗਲਾ ਵਿੱਚ ਮਿਲੀ । ਪਰਿਵਾਰ ਜਿਸ ਕੋਚ ‘ਤੇ ਕਤਲ ਦਾ ਇਲਜ਼ਾਮ ਲੱਗਾ ਰਿਹਾ ਹੈ ਉਸੇ ਕੋਚ ਨੇ ਮੰਗਲਾਬਾਗ ਪੁਲਿਸ ਥਾਣੇ ਵਿੱਚ ਰਾਜਸ਼੍ਰੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਪੁਲਿਸ ਮੁਤਾਬਿਕ ਰਾਜਸ਼੍ਰੀ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਚੱਲਿਆ ਹੈ । ਇਸ ਲਈ ਗੈਰ ਕੁਦਰਤੀ ਮੌਤ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ । ਪਰ ਰਾਜਸ਼੍ਰੀ ਦੇ ਪਰਿਵਾਰ ਵਾਲੇ ਇਲਜ਼ਾਮ ਲੱਗਾ ਰਹੇ ਹਨ ਕਿ ਧੀ ਦਾ ਕਤਲ ਹੋਇਆ ਹੈ ਕਿਉਕਿ ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਅੱਖਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ ।

ਜੰਗਲ ਦੇ ਨਜ਼ਦੀਕ ਸਕੂਟਰ ਮਿਲਿਆ

ਦੱਸਿਆ ਜਾ ਰਿਹਾ ਹੈ ਕਿ ਰਾਜਸ਼੍ਰੀ ਦਾ ਸਕੂਟਰ ਜੰਗਲ ਦੇ ਨਜ਼ਦੀਕ ਮਿਲਿਆ ਹੈ । ਉਸ ਦਾ ਮੋਬਾਈਲ ਫੋਨ ਵੀ ਬੰਦ ਸੀ । ਪੁਲਿਸ ਨੇ ਕਿਹਾ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਮਹਿਲਾ ਕ੍ਰਿਕਟ ਦੇ ਪਰਿਵਾਰ ਦਾ ਕਹਿਣਾ ਹੈ ਕੀ ਰਾਜਸ਼੍ਰੀ 25 ਮਹਿਲਾ ਕ੍ਰਿਕਟਰ ਦੇ ਨਾਲ ਬਾਜਰਾਕਾਬਾਟੀ ਖੇਤਰ ਵਿੱਚ ਪ੍ਰਬੰਧਕ ਟ੍ਰੇਨਿੰਗ ਪ੍ਰੋਗਰਾਮ ਦਾ ਹਿੱਸਾ ਸੀ । ਜੋ ਪੁਡੁਚੇਰੀ ਵਿੱਚ ਹੋਣ ਵਾਲੇ ਕੌਮੀ ਟੂਰਨਾਮੈਂਟ ਦੀ ਤਿਆਰੀ ਦੇ ਲਈ ਲਗਾਇਆ ਗਿਆ ਸੀ । ਸਾਰੀ ਮਹਿਲਾ ਕ੍ਰਿਕਟਰ ਇੱਕ ਹੀ ਹੋਟਲ ਵਿੱਚ ਰੁਕੀਆਂ ਸਨ । ਓਡੀਸਾ ਸੂਬਾ ਮਹਿਲਾ ਕ੍ਰਿਕਟ ਟੀਮ ਦਾ ਐਲਾਨ 10 ਜਨਵਰੀ ਨੂੰ ਕੀਤਾ ਗਿਆ ਸੀ । ਪਰ ਰਾਜਸ਼੍ਰੀ ਦਾ ਨਾਂ ਉਸ ਲਿਸਟ ਵਿੱਚ ਨਹੀਂ ਸੀ ।

ਪੁਲਿਸ ਨੇ ਦੱਸਿਆ ਕਿ ਅਗਲੇ ਦਿਨ ਹੀ ਖਿਡਾਰੀ ਪ੍ਰੈਕਟਿਸ ਦੇ ਲਈ ਤਾਂਗੀ ਦੇ ਕ੍ਰਿਕਟ ਮੈਦਾਨ ਵਿੱਚ ਗਏ । ਪਰ ਰਾਜਸ਼੍ਰੀ ਨੇ ਆਪਣੇ ਕੋਚ ਨੂੰ ਦੱਸਿਆ ਕੀ ਉਹ ਆਪਣੇ ਪਿਤਾ ਨੂੰ ਮਿਲਣ ਦੇ ਲਈ ਪੁਰੀ ਜਾ ਰਹੀ ਹੈ । ਰਾਜਸ਼੍ਰੀ ਦੇ ਪਰਿਵਾਰ ਨੇ ਮੌਤ ਦੇ ਲਈ ਓਡੀਸਾ ਕ੍ਰਿਕਟ ਅਤੇ ਟੀਮ ਦੇ ਕੋਚ ‘ਤੇ ਇਲਜ਼ਾਮ ਲਗਾਏ । ਮ੍ਰਿਤਕ ਮਹਿਲਾ ਕ੍ਰਿਕਟਰ ਦੀ ਭੈਣ ਨੇ ਦੱਸਿਆ ਕਿ ਮੇਰੀ ਭੈਣ ਦੀ ਮੌਤ ਦੇ ਲਈ ਓਡੀਸਾ ਕ੍ਰਿਕਟ ਐਸੋਸੀਏਸ਼ਨ ਅਤੇ ਕੋਚ ਬੈਨਰਜੀ ਜ਼ਿੰਮੇਵਾਰ ਹਨ । ਸਾਨੂੰ ਇਸ ਵਿੱਚ ਵੱਡੀ ਸਾਜਿਸ਼ ਦਾ ਸ਼ੱਕ ਹੈ । ਜੇਕਰ ਉਹ ਦਬਾਅ ਵਿੱਚ ਹੁੰਦੀ ਤਾਂ ਉਹ ਘਰ ਵਿੱਚ ਆਉਂਦੀ ਜਾਂ ਫਿਰ ਜਾਨ ਦੇਣ ਦਾ ਕੋਈ ਹੋ ਤਰੀਕਾ ਵੀ ਲਭ ਸਕਦੀ ਸੀ ਪਰ ਉਸ ਨੇ ਜੰਗਲ ਹੀ ਕਿਉਂ ਚੁਣਿਆ ? ਅਜਿਹਾ ਕੀ ਹੋਇਆ ਕੀ ਉਹ ਬਰਦਾਸ਼ਤ ਨਹੀਂ ਸਕੀ । ਉਹ ਖੁਸ਼ ਅਤੇ ਮਸਤੀ ਕਰਨ ਵਾਲੀ ਕੁੜੀ ਸੀ ਉਹ ਅਜਿਹਾ ਕਦਮ ਨਹੀਂ ਚੁੱਕ ਸਕਦੀ ਹੈ ।

ਚੰਗਾ ਖੇਡਣ ਦੇ ਬਾਵਜੂਦ ਸਿਲੈਕਸ਼ਨ ਨਹੀਂ ਹੋਇਆ

ਰਾਜਸ਼੍ਰੀ ਦੇ ਪਿਤਾ ਨੇ ਓਡੀਸੀ ਕ੍ਰਿਕਟ ਸੰਘ ਨੂੰ ਘੇਰ ਦੇ ਹੋਏ ਕਿਹਾ ਮੇਰੀ ਧੀ ਦਾ ਓਡੀਸਾ ਕ੍ਰਿਕਟ ਨੇ ਕਤਲ ਕੀਤਾ ਹੈ । ਕ੍ਰਿਕਟਰ ਦੀ ਮਾਂ ਨੇ ਇਲਜ਼ਾਮ ਲਗਾਏ ਹਨ ਉਹ ਸਿਲੈਕਸ਼ਨ ਕੈਂਪ ਦੇ ਲਈ ਕਟਕ ਗਈ ਸੀ । ਉਹ ਪੈਲਸ ਹੋਟਲ ਵਿੱਚ ਰਹਿ ਰਹੀ ਸੀ । 10 ਦਿਨ ਦੇ ਸਿਲੈਕਸ਼ਨ ਕੈਂਪ ਦੇ ਬਾਅਦ ਉਸ ਨੂੰ ਜਾਣ ਬੁੱਝ ਕੇ ਫਾਈਨਲ ਟੀਮ ਤੋਂ ਬਾਹਰ ਕਰ ਦਿੱਤਾ ਗਿਆ । ਜਦੋਂ ਕੀ ਉਹ ਸਭ ਤੋਂ ਚੰਗੀ ਖਿਡਾਰੀ ਸੀ । ਉਹ ਦਬਾਅ ਵਿੱਚ ਸੀ । ਉਸ ਨੇ ਭੈਣ ਨੂੰ ਫੋਨ ਕੀਤਾ ਸੀ ਅਤੇ ਦੱਸਿਆ ਸੀ ਕੀ ਉਹ ਆਲਰਾਉਂਡਰ ਸੀ ਇਸ ਦੇ ਬਾਵਜੂਦ ਉਸ ਨੂੰ ਟੀਮ ਤੋਂ ਬਾਹਰ ਕੱਢ ਦਿੱਤਾ ਗਿਆ ।