‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਟਵੀਟ ‘ਚ ਪੁੱਛੇ ਗਏ ਸਵਾਲ ਦੇ ਜਵਾਬ ਦਿੰਦਿਆ ਹੈ ਕਿਹਾ ਕਿ ਕਿਸਾਨਾਂ ਨੂੂੰ ਉਕਸਾਉਣ ਵਾਲੇ ਬਿਆਨ ‘ਤੇ ਪਲਟਵਾਰ ਕਰਦਿਆਂ ਖੱਟੜ ਸਰਕਾਰ ਨੂੰ ਪੱਛਿਆ ਕੀ ਹਰਿਆਣਾ ਦੇ ਕਿਸਾਨ ਦਿੱਲੀ ਕਿਉਂ ਜਾ ਰਹੇ ਹਨ।
ਕੈਪਟਨ ਨੇ ਮਨੋਹਰ ਲਾਲ ਖੱਟੜ ਦੇ ਬਿਆਨ ‘ਤੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਜਦੋਂ ਤੋਂ 5 ਜੂਨ ਤੋਂ ਖੇਤੀ ਬਿੱਲ ਪਾਸ ਹੋਏ ਹੈ ਮੈਂ ਤਾਂ ਕਦੀ ਵੀ ਪੰਜਾਬ ‘ਚ ਅਜੀਹਾ ਹੋਣ ਨਹੀਂ ਦਿੱਤਾ ਅਤੇ ਕਾਨੂੂੰਨ ਬਣਾ ਕੇ ਰੱਖਿਆ ਹੈ। ਅਸੀਂ ਕਿਸਾਨਾਂ ਨੂੰ ਲੈ ਕੇ ਮੀਟਿੰਗ ਵੀ ਕੀਤੀਆ ਅਤੇ ਉਨ੍ਹਾਂ ਦੇ ਹੱਕ ਲਈ ਦਿੱਲੀ ਜੰਤਰ-ਮੰਤਰ ਜਾ ਕੇ ਧਰਨਾ ਵੀ ਦਿੱਤਾ ਤਾਂ ਜੋ ਕਿਸਾਨਾਂ ਨੂੰ ਹੌਸਲਾ ਮਿਲ ਸਕੇ। ਕੈਪਟਨ ਨੇ ਕਿਹਾ ਕਿ ਇਹ ਸਾਡਾ ਹੱਕ ਹੈ ਅਤੇ ਸਾਡਾ ਲੋਕਤੰਤਰ ਤੇ ਸਵਿਧਾਨ ਇਸ ਦੀ ਇਜਾਜ਼ਤ ਦਿੰਦਾ ਹੈ ਕਿ ਲੋਕ ਆਪਣੇ ਹੱਕਾ ਲਈ ਆਵਾਜ਼ ਉਠਾ ਸਕਣ, ਪਰ ਫਿਰ ਹਰਿਆਣਾ ਅਤੇ ਮੋਦੀ ਸਰਕਾਰ ਕਿਉਂ ਉਨ੍ਹਾਂ ਨੂੰ ਰੋਕ ਰਹੀ ਹੈ, ਕਿਸਾਨਾਂ ਨੂੰ ਉਨ੍ਹਾਂ ਦੇ ਹੱਕਾ ਲਈ ਬੋਲਨ ਦੋ ਕਿਉਂਕਿ ਇਹ ਲੋਕਰਾਜ ਹੈ ਜੇਕਰ ਤੁਸੀਂ ਉਨ੍ਹਾਂ ਨੂੰ ਬੋਲਨ ਹੀ ਦਵੋਂਗੇ ਤਾਂ ਲੋਕਾਂ ਵੱਲੋਂ ਆਪਣੇ ਹੱਕਾ ਲਈ ਆਵਾਜ਼ ਤਾਂ ਉਠਾਈ ਜਾਵੇਗਾ।
ਮੁੱਖ ਮੰਤਰੀ ਪੰਜਾਬ ਨੇ ਖੱਟੜ ਦੇ ਟਵੀਟ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਖੱਟੜ ਸਾਹਬ ਅਜੀਹਾ ਬੋਲ ਸਕਦੇ ਹਨ ਨਹੀਂ ਕਿਉਂਕਿ ਮੈਂ ਉਨ੍ਹਾਂ ਨੂੰ ਜਾਣਦਾ ਹਾਂ, ਕਿਸੇ ਵਿਅਕਤੀ ਕੋਲੋ ਜੋ ਕਿ ਉਨ੍ਹਾਂ ਦੇ ਨਾਂ ‘ਤੇ ਸ਼ੋਸ਼ਲ ਮੀਡੀਆ ‘ਤੇ ਇਹ ਬੋਲਿਆ ਹੈ। ਕੈਪਟਨ ਨੇ ਸਿੱਧਾ ਕਿਹਾ ਕਿ ਮੈਂਨੂੰ ਖੱਟੜ ਸਾਹਬ ਦਾ ਕੋਈ ਟੈਲੀਫੋਨ ਨਹੀਂ ਆਇਆ, ਮੇਰੀ ਅੱਜ ਹੀ ਹੋਮ ਮੀਨੀਸਟਰ ਨਾਲ ਦੋ ਵਾਰ ਗੱਲ ਹੋਈ ਹੈ ਤਾਂ ਖੱਟੜ ਸਾਹਬ ਨਾਲ ਕਿਉਂ ਨਹੀਂ ਗੱਲ ਕਰਾਂਗਾ… ਖੱਟੜ ਸਾਹਬ ਆਖਰ ਕੀ ਤਕਲੀਫ ਹੋ ਰਹੀ ਹੈ। ਮੇਰੇ ਤਾਂ ਖੱਟੜ ਨਾਲ ਚੰਗੇ ਤਾਲੁਕਾਤ ਰਹੇ ਹਨ।
ਕੈਪਟਨ ਨੇ ਕਿਹਾ ਕਿ ਇਹ ਪਤਾ ਨਹੀਂ ਕਿਸ ਨੇ ਅਫਾਅ ਫਲਾਈ ਹੈ ਕਿ ਮੈਂ ਪੰਜਾਬ ਦੇ ਕਿਸਾਨਾਂ ਨੂੰ ਉਕਸਾਇਆ ਹੈ। ਕੈਪਟਨ ਨੇ ਸਾਡੀ ਸਰਕਾਰ ਜਾਂ ਮੈਂ ਕਦੀ ਵੀ ਕਿਸਾਨਾਂ ਨੂੰ ਖੇਤੀ ਅੰਦੋਲਨ ਲਈ ਉਕਸਾਇਆ ਨਹੀਂ, ਬਲਕਿ ਮੈਂ ਖੱਟੜ ਜੀ ਨੂੰ ਪੱਛਨਾ ਚਾਹੁੰਣ ਕਿ ਜੋ ਹਰਿਆਣਾ ਦੇ ਕਿਸਾਨ ਦਿੱਲੀ ਵੱਲ ਨੂੰ ਤੂਰ ਪਏ ਹਨ ਕਿ ਉਨ੍ਹਾਂ ਨੂੰ ਵੀ ਮੈਂ ਹੀ ਉਕਸਾਇਆ ਹੈ। ਕੈਪਟਨ ਨੇ ਖੱਟੜ ਤੇ ਮੋਦੀ ਸਰਕਾਰ ਨੂੰ ਇਹ ਸਾਫ ਕਰ ਦਿੱਤਾ ਹੈ ਕਿ ਜੋ ਕਿਸਾਨਾਂ ਦੇ ਹੱਕ ਹਨ ਉਹ ਓਹ ਲੈ ਕੇ ਹੀ ਰਹਿਣਗੇ, ਅਤੇ ਇਹ ਹੀ ਅੱਜ ਪੰਜਾਬ ਹਰਿਆਣਾ ‘ਚ ਹੋਇਆ ਹੈ ਤੇ ਅੱਗੇ ਸੂਬਿਆ ਤੋਂ ਵੀ ਕਿਸਾਨੀ ਅਵਾਜ਼ ਉੱਠ ਸਕਦੀ ਹੈ। ਖੇਤੀ ਬਿੱਲ ਨੂੰ ਰੱਦ ਕਰਨਾਉਣਾ ਹੀ ਉਨ੍ਹਾਂ ਦਾ ਟੀਚਾ ਹੈ ਅਤੇ ਸ਼ਾਂਤਮਈ ਢੰਗ ਨਾਲ ਹਾਸਲ ਕਰਨਾ ਚਾਹੁੰਦੇ ਹਨ।