The Khalas Tv Blog International ਹੁਣ ਇਸ ਦੇਸ਼ ਨੇ ਵੀ ਲਾਈ tiktok ‘ਤੇ ਪਾਬੰਦੀ,ਇਹਨਾਂ ਕਾਰਨਾਂ ਦਾ ਦਿੱਤਾ ਹਵਾਲਾ
International

ਹੁਣ ਇਸ ਦੇਸ਼ ਨੇ ਵੀ ਲਾਈ tiktok ‘ਤੇ ਪਾਬੰਦੀ,ਇਹਨਾਂ ਕਾਰਨਾਂ ਦਾ ਦਿੱਤਾ ਹਵਾਲਾ

ਓਟਾਵਾ : ਕੈਨੇਡੀਅਨ ਸਰਕਾਰ ਨੇ ਚੀਨੀ ਐਪ ਟਿਕਟੋਕ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਇਸ ਪਿੱਛੇ ਡਾਟਾ ਸੁਰੱਖਿਆ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ ਗਿਆ ਹੈ ਤੇ ਆਪਣੇ ਸਾਰੇ ਫੋਨਾਂ ਅਤੇ ਹੋਰ ਡਿਵਾਈਸਾਂ ਤੋਂ ਟਿਕਟੋਕ ‘ਤੇ ਪਾਬੰਦੀ ਲਗਾ ਦਿੱਤੀ ਹੈ।

ਹਾਲ ਵਿੱਚ ਹੀ TikTok ਨੂੰ ਡਾਟਾ ਹੈਕਰਾਂ ਕੋਲ ਪਹੁੰਚਣ ਦੇ ਡਰ ਦੇ ਚੱਲਦਿਆਂ ਜਾਂਚ ਦਾ ਸਾਹਮਣਾ ਵੀ ਕਰਨਾ ਪਿਆ ਸੀ।ਕੈਨੈਡਾ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਰਕਾਰ ਦੁਆਰਾ ਜਾਰੀ ਮੋਬਾਈਲ ਡਿਵਾਈਸਾਂ ਤੋਂ TikTok ਐਪਲੀਕੇਸ਼ਨ ਨੂੰ ਹਟਾ ਦਿੱਤਾ ਜਾਵੇਗਾ। ਇਹਨਾਂ ਡਿਵਾਈਸਾਂ ਦੇ ਉਪਭੋਗਤਾਵਾਂ ਨੂੰ ਭਵਿੱਖ ਵਿੱਚ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਤੋਂ ਵੀ ਬਲੌਕ ਕੀਤਾ ਜਾਵੇਗਾ। ਕਿਉਂਕਿ ਇਹ ਨਿਜ਼ਤਾ ਅਤੇ ਸੁਰੱਖਿਆ ਲਈ ਜੋਖਮ ਬਣ ਸਕਦਾ ਹੈ।

TikTok ਦੇ ਬੁਲਾਰੇ ਨੇ ਕਿਹਾ ਕਿ TikTok ਨੂੰ ਬਲਾਕ ਕਰਨ ਦਾ ਕੈਨੇਡੀਅਨ ਫੈਸਲਾ ਕਾਹਲੀ ਵਿੱਚ ਲਿਆ ਗਿਆ ਹੈ ਕਿਉਂਕਿ ਇਸ ਦੌਰਾਨ ਕਿਸੇ ਖਾਸ ਸੁਰੱਖਿਆ ਚਿੰਤਾ ਦਾ ਨਾਂ ਹੀ ਹਵਾਲਾ ਦਿੱਤਾ ਗਿਆ ਹੈ ਤੇ ਨਾ ਹੀ ਕੰਪਨੀ ਨਾਲ ਸਲਾਹ-ਮਸ਼ਵਰੇ ਹੋਇਆ ਹੈ।

ਚੀਨ ਅਤੇ ਕੈਨੇਡਾ ਦੇ ਸਬੰਧ ਹਾਲ ਹੀ ਦੇ ਸਾਲਾਂ ਵਿੱਚ ਤੇਜ਼ੀ ਨਾਲ ਵਿਗੜੇ ਹਨ, ਖਾਸ ਤੌਰ ‘ਤੇ 2018 ਵਿੱਚ ਹਵਾਈ ਦੇ ਇੱਕ ਸੀਨੀਅਰ ਕਾਰਜਕਾਰੀ ਦੀ ਯੂਐਸ ਵਾਰੰਟ ‘ਤੇ ਗ੍ਰਿਫਤਾਰੀ ਅਤੇ ਦੋ ਕੈਨੇਡੀਅਨ ਨਾਗਰਿਕਾਂ ਦੀ ਚੀਨ ਦੁਆਰਾ ਨਜ਼ਰਬੰਦੀ ਤੋਂ ਬਾਅਦ।

ਪਿਛਲੇ ਹਫ਼ਤੇ, ਕੈਨੇਡਾ ਦੇ ਨਿਜ਼ਤਾ ਕਮਿਸ਼ਨਰ ਨੇ ਟਿੱਕਟੋਕ ‘ਤੇ ਇਸਦੇ ਸੰਗ੍ਰਹਿ ਅਤੇ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਦੀ ਵਰਤੋਂ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਸੀ। ਹਾਲਾਕਿ ਟਿਕਟੋਕ ਤੇ ਬੈਨ ਲਾਉਣ ਵਾਲਾ ਕੈਨੇਡਾ ਪਹਿਲਾ ਦੇਸ਼ ਨਹੀਂ ਹੈ। ਯੂਰਪੀਅਨ ਕਮਿਸ਼ਨ ਨੇ ਪਿਛਲੇ ਹਫ਼ਤੇ ਇਸੇ ਤਰ੍ਹਾਂ ਦੀ ਪਾਬੰਦੀ ਲਗਾਈ ਸੀ, ਜਦੋਂ ਕਿ ਅਮਰੀਕੀ ਸੈਨੇਟ ਨੇ ਦਸੰਬਰ ਵਿੱਚ ਸਰਕਾਰੀ ਮਾਲਕੀ ਵਾਲੇ ਡਿਵਾਈਸਾਂ ‘ਤੇ ਐਪ ਦੀ ਵਰਤੋਂ ਕਰਨ ਤੋਂ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਸੀ। ਭਾਰਤ ਨੇ 2020 ਵਿੱਚ ਹੀ TikTok ‘ਤੇ ਪਾਬੰਦੀ ਲਗਾ ਦਿੱਤੀ ਸੀ।

Exit mobile version