Punjab

CM ਮਾਨ ਨੇ ਰਾਤ ਰਾਜਪਾਲ ਘਰ ਸ਼ਗਨ ਦਿੱਤਾ ! ਸਵੇਰ ਨਸੀਅਤ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿੱਚ ਚੱਲ ਰਹੀ ਅਧਿਕਾਰਾਂ ਦੀ ਜੰਗ ਨੂੰਹ ਤੇ ਸੱਸ ਦੀ ਲੜਾਈ ਦਾ ਸਿਆਸੀ ਅਖਾੜਾ ਬਣ ਦਾ ਜਾ ਰਿਹਾ ਹੈ । ਦੋਵੇ ਇੱਕ ਦੂਜੇ ਨੂੰ ਕਾਨੂੰਨ ਦੇ ਜ਼ਰੀਏ ਸਬਕ ਸਿਖਾਉਣ ਦੀ ਗੱਲ ਕਰਦੇ ਹਨ, ਸੂਬੇ ਦੀ ਲੜਾਈ ਨੂੰ ਦੇਸ਼ ਦੀ ਸੁਪਰੀਮ ਅਦਾਲਤ ਤੱਕ ਪਹੁੰਚਾ ਦਿੰਦੇ ਹਨ ਅਤੇ ਰਾਤ ਨੂੰ ਸ਼ਗਨਾਂ ਦੇ ਲਿਫਾਫੇ ਦਿੰਦੇ ਹੋਏ ਨਜ਼ਰ ਆਉਂਦੇ ਹਨ । ਫਿਰ ਸਵੇਰ ਵੇਲੇ ਨਸੀਅਤ ਅਤੇ ਚਿਤਾਵਨੀਆਂ ਦਾ ਖੇਡ ਖੇਡ ਦੇ ਹਨ । ਦਰਅਸਲ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਪੋਤਰੀ ਦਾ ਵਿਆਹ ਸੀ। ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਰਾਜਪਾਲ ਵੱਲੋਂ ਸੱਦਾ ਦਿੱਤਾ ਗਿਆ ਸੀ । ਤਲਖੀ ਦੇ ਬਾਵਜੂਦ ਸੀਐੱਮ ਮਾਨ ਪਹੁੰਚੇ। ਹਾਲਾਂਕਿ ਦੋਵਾ ਦੀ ਇਕੱਠੇ ਤਸਵੀਰ ਸਾਹਮਣੇ ਨਹੀਂ ਆਈ ਹੈ । ਪਰ ਜਿਹੜੀ ਤਸਵੀਰ ਸਾਹਮਣੇ ਆਈ ਹੈ ਉਸ ਵਿੱਚ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ,ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ,ਸੁਖਦੇਵ ਸਿੰਘ ਢੀਂਡਸਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੁਲਤਾਰ ਸੰਧਵਾਂ ਨਜ਼ਰ ਆ ਰਹੇ ਹਨ । ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਰਾਜਪਾਲ ‘ਤੇ ਗਰਮਾ ਗਰਮ ਨਸੀਅਤ ਅਤੇ ਚਿਤਾਵਨੀ ਦੇਣ ਵਾਲਾ ਵੀ ਬਿਆਨ ਵੀ ਸਾਹਮਣੇ ਆ ਗਿਆ ।

CM ਮਾਨ ਦੀ ਰਾਜਪਾਲ ਨੂੰ ਚਿਤਾਵਨੀ ਤੇ ਨਸੀਅਤ

ਸੁਪਰੀਮ ਕੋਰਟ ਵਿੱਚ ਸੈਸ਼ਨ ਨੂੰ ਲੈਕੇ ਸੁਣਵਾਈ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਬੀਜੇਪੀ ਦੇ ਖਿਲਾਫ਼ ਵੱਡਾ ਹਮਲਾ ਕੀਤਾ ਅਤੇ ਨਸੀਅਤ ਵੀ ਦਿੱਤੀ । ਉਨ੍ਹਾਂ ਕਿਹਾ ਅੰਬੇਡਕਰ ਵੱਲੋਂ ਲਿਖੇ ਗਏ ਸੰਵਿਧਾਨ ਮੁਤਾਬਿਕ ਰਾਜਪਾਲ ਨੂੰ ਪੰਜਾਬ ਦੇ ਬਜਟ ਇਜਲਾਸ ਦੀ ਇਜਾਜ਼ਤ ਵੀ ਦੇਣੀ ਪਏਗੀ ਅਤੇ ਜਿਹੜਾ ਕੈਬਨਿਟ ਭਾਸ਼ਣ ਪਾਸ ਕਰੇਗੀ ਉਹ ਵੀ ਵਿਧਾਨਸਭਾ ਦੇ ਅੰਦਰ ਪੜਨਾ ਹੋਵੇਗਾ । ਸਾਫ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਜਿਸ ਤਰ੍ਹਾਂ ਨਾਲ ਤਮਿਲਨਾਡੂ ਦੇ ਰਾਜਪਾਲ ਨੇ ਸੂਬਾ ਸਰਕਾਰ ਦਾ ਭਾਸ਼ਨ ਨਾ ਪੜਨ ਦੀ ਗਲਤੀ ਕੀਤੀ ਉਸ ਬਾਰੇ ਰਾਜਪਾਲ ਪੋਰਿਹਤ ਨਾ ਸੋਚਣ । ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ਅਤੇ ਕੇਂਦਰ ਸਰਕਾਰ ‘ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ਵਿੱਚ ਜਿਹੜੇ ਰਾਜਭਵਨ ਹਨ ਉਹ ਬੀਜੇਪੀ ਦੇ ਹੈਡਕੁਆਟਰ ਬਣ ਗਏ ਹਨ । ਰਾਜਪਾਲ ਬੀਜੇਪੀ ਦੇ ਸਟਾਰ ਪ੍ਰਚਾਰਕ ਬਣ ਗਏ ਹਨ,ਸੂਬੇ ਦੇ ਕੰਮਕਾਜ ਵਿੱਚ ਸਿਆਸੀ ਦਖਲ ਅੰਦਾਜ਼ੀ ਕਰਦੇ ਹਨ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ । ਸੀਐੱਮ ਮਾਨ ਨੇ ਕਿਹਾ ਮੈਨੂੰ ਦੱਸ ਦੇਣ ਕਿ ਗੁਜਰਾਤ, ਯੂਪੀ ਜਾਂ ਫਿਰ ਮੱਧ ਪ੍ਰਦੇਸ਼ ਦੇ ਰਾਜਪਾਲ ਨੇ ਕਿੰਨੀ ਵਾਰ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ। ਸਿਰਫ਼ ਦਿੱਲੀ ਦੇ ਮੁੱਖ ਮੰਤਰੀ ਨੂੰ LG ਦਾ ਲਵਲੈਟਰ ਆਉਂਦਾ ਹੈ, ਪੰਜਾਬ, ਤਮਿਲਨਾਡੂ,ਕੇਰਲ,ਪੱਛਮੀ ਬੰਗਾਲ ਨੂੰ ਹੀ ਰਾਜਪਾਲ ਪੱਤਰ ਕਿਉਂ ਲਿਖ ਦੇ ਹਨ ? ਗੈਰ ਬੀਜੇਪੀ ਵਾਲੇ ਸੂਬਿਆਂ ਨੂੰ ਹੀ ਕਿਉਂ ਰਾਜਪਾਲ ਪੱਤਰ ਭੇਜ ਦੇ ਹਨ । ਉਨ੍ਹਾਂ ਨੇ ਕਿਹਾ ਪੰਜਾਬ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਇਹ ਤਿੰਨ ਕਰੋੜ ਲੋਕਾਂ ਦੇ ਵੋਟਾਂ ਦਾ ਨਿਰਾਦਤ ਹੈ । ਅੰਡੇਕਲ ਵੱਲੋਂ ਲਿਖੇ ਗਏ ਸੰਵਿਧਾਨ ਦੇ ਖਿਲਾਫ ਹੈ ।