Punjab

ਮੁਕਤਸਰ ਤੋਂ ਲਾਪਤਾ 24 ਸਾਲਾ ਕੁੜੀ ਬਾਰੇ ਆਈ ਇਹ ਖ਼ਬਰ, ਸ਼ੱਕੀ ਤੋਂ ਪੁੱਛ-ਗਿੱਛ ਤਾਂ ਇਹ ਗੱਲ ਆਈ ਸਾਹਮਣੇ

Muktsar, crime news, punjab news, abohar, police

ਅਬੋਹਰ : ਸ਼ੁੱਕਰਵਾਰ ਸਵੇਰੇ ਪਿੰਡ ਵਰਿਆਮਖੇੜਾ ਅਤੇ ਹਕੀਮਾਬਾਦ ਵਿਚਕਾਰ ਸਬ-ਨਹਿਰ ਵਿੱਚੋਂ ਇੱਕ ਲਾਸ਼ ਮਿਲੀ ਹੈ। ਮ੍ਰਿਤਕ ਦੇਹ ਦੀ ਪਛਾਣ ਮੁਕਤਸਰ ਦੀ ਰਹਿਣ ਵਾਲੀ 24 ਸਾਲਾ ਲੜਕੀ ਪਿੰਕੀ ਵੱਜੋਂ ਹੋਈ ਹੈ। ਮੁਕਤਸਰ ਤੋਂ ਲਾਪਤਾ ਲੜਕੀ ਦੀ ਲਾਸ਼ ਸ਼ੁੱਕਰਵਾਰ ਨੂੰ ਅਬੋਹਰ ਨਹਿਰ ਵਿੱਚੋਂ ਬਰਾਮਦ ਹੋਈ ਹੈ।

ਲੜਕੀ ਦੇ ਭਰਾ ਨੇ ਇਹ ਦੱਸਿਆ

ਮ੍ਰਿਤਕ ਦੇ ਭਰਾ ਮਨਜੀਤ ਸਿੰਘ ਪੁੱਤਰ ਰਾਜ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਭੈਣ ਮੁਕਤਸਰ ਵਿੱਚ ਬਰੈਡ ਹੁੰਡਾਈ ਵਿੱਚ ਕੰਮ ਕਰਦੀ ਸੀ। 18 ਅਪਰੈਲ ਨੂੰ ਉਸ ਦੇ ਹੀ ਸ਼ਹਿਰ ਦਾ ਪ੍ਰਿੰਸ ਕੁਮਾਰ ਪੁੱਤਰ ਕਿਰੋੜੀ ਲਾਲ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਉਦੋਂ ਤੋਂ ਉਹ ਘਰ ਵਾਪਸ ਨਹੀਂ ਆਈ ਸੀ। ਉਨ੍ਹਾਂ ਨੇ ਮੁਕਤਸਰ ਥਾਣੇ ਵਿੱਚ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਧਾਰਾ 365 ਅਤੇ 506 ਤਹਿਤ ਕੇਸ ਦਰਜ ਕਰਕੇ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸ਼ੱਕੀ ਤੋਂ ਪੁੱਛ-ਗਿੱਛ ਵਿੱਚ ਇਹ ਗੱਲ ਆਈ ਸਾਹਮਣੇ

ਮ੍ਰਿਤਕ ਦੇ ਪਰਿਵਾਰ ਨੇ ਪ੍ਰਿੰਸ ਕੁਮਾਰ ਨੂੰ ਸ਼ੱਕੀ ਵਜੋਂ ਨਾਮਜ਼ਦ ਕੀਤਾ ਸੀ ਅਤੇ ਬਾਅਦ ਵਿੱਚ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ। ਪੁਲੀਸ ਵੱਲੋਂ ਕੀਤੀ ਗਈ ਪੁੱਛਗਿੱਛ ਵਿੱਚ ਪ੍ਰਿੰਸ ਨੇ ਦੱਸਿਆ ਕਿ ਪਿੰਕੀ ਉਸ ਦੇ ਨਾਲ ਗਈ ਸੀ ਪਰ ਅਗਲੇ ਦਿਨ ਜਦੋਂ ਉਹ ਨਹਿਰ ਦੇ ਕੋਲ ਤੋਂ ਲੰਘ ਰਹੇ ਸਨ ਤਾਂ ਲੜਕੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋ ਸਕਿਆ।

ਘਰ ਤੋਂ ਕੰਮ ‘ਤੇ ਗਈ 23 ਸਾਲਾ ਕੁੜੀ ! ਕੰਪਨੀ ਨਹੀਂ ਪਹੁੰਚੀ ! ਪਿਤਾ ਨੂੰ ਜਦੋਂ ਫੋਨ ਆਇਆ ਤਾਂ ਹੋਸ਼ ਉੱਡ ਗਏ

ਦੂਜੇ ਪਾਸੇ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਹੀ ਪ੍ਰਿੰਸ ‘ਤੇ ਸ਼ੱਕ ਸੀ ਕਿ ਸ਼ਾਇਦ ਉਸ ਨੇ ਹੀ ਪਿੰਕੀ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਕੇ ਲਾਸ਼ ਨਹਿਰ ‘ਚ ਸੁੱਟ ਦਿੱਤੀ ਹੈ। ਪ੍ਰਿੰਸ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਉਸ ਦੀ ਭੈਣ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਪ੍ਰਿੰਸ ਤੋਂ ਇਲਾਵਾ ਕੁਝ ਹੋਰ ਲੋਕਾਂ ਦਾ ਵੀ ਹੱਥ ਹੋ ਸਕਦਾ ਹੈ। ਮਨਜੀਤ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਕਤ ਲੜਕੇ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਕੇ ਉਸਦੀ ਭੈਣ ਨੂੰ ਇਨਸਾਫ਼ ਦਿਵਾਇਆ ਜਾਵੇ।