Punjab

ਕਾਰਕੁਨਾਂ ਖਿਲਾਫ ਸਭ ਤੋਂ ਵੱਡੀ ਕਾਰਵਾਈ…

The biggest action against activists of Waris Punjab...

ਚੰਡੀਗੜ੍ਹ : ਆਈ ਜੀ ਸੁਖਚੈਨ ਸਿੰਘ ਗਿੱਲ ਨੇ ਅੱਜ ਅੰਮ੍ਰਿਤਪਾਲ ਸਿੰਘ ਖਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਬਾਰੇ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਦਿਆਂ ਹੁਣ ਤੱਕ ਦੀ ਸਾਰੀ ਸਥਿਤੀ ਸਪੱਸ਼ਟ ਕੀਤੀ ਹੈ। ਸੁਖਚੈਨ ਸਿੰਘ ਗਿੱਲ ਨੇ ਹੁਣ ਤੱਕ ਦੀ ਸਥਿਤੀ ਬਾਰੇ ਦੱਸਦਿਆਂ ਕਿਹਾ :

• ਸੂਬੇ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਹੈ।

• ਹਰ ਸ਼ਹਿਰ ਵਿੱਚ ਪੰਜਾਬ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਹਨ।

• ਮੀਡੀਆ ਹਰ ਖ਼ਬਰ ਦੇ ਤੱਥ ਚੈੱਕ ਕਰਕੇ ਹੀ ਦਿਖਾਵੇ।

• ਅੰਮ੍ਰਿਤਪਾਲ ਸਿੰਘ ਹਾਲੇ ਫਰਾਰ ਹੈ।

• ਉਸਨੂੰ ਗ੍ਰਿਫਤਾਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

• ਸਾਰੇ ਜ਼ਿਲ੍ਹਿਆਂ ਵਿੱਚ ਪੀਸ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਦੀਆਂ ਬਕਾਇਦਾ ਮੀਟਿੰਗਾਂ ਚੱਲ ਰਹੀਆਂ ਹਨ।

• ਵਾਰਿਸ ਪੰਜਾਬ ਦੇ ਜਥੇਬੰਦੀ ਕੁਝ ਕਾਰਕੁੰਨਾਂ ਖਿਲਾਫ਼ ਛੇ ਕ੍ਰਿਮੀਨਲ ਕੇਸ ਦਰਜ ਕੀਤੇ ਗਏ ਹਨ।

• ਹੁਣ ਤੱਕ ਛੇ ਐੱਫ਼ਆਈਆਰਜ਼ ਦਰਜ ਕੀਤੀਆਂ ਗਈਆਂ ਹਨ।

• ਛੇ ਕੇਸਾਂ ਵਿੱਚ ਦੋ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ, ਕਤਲ ਕਰਨ ਦੀ ਕੋਸ਼ਿਸ਼, ਪੁਲਿਸ ਉੱਤੇ ਹਮਲਾ ਕਰਨ, ਪੁਲਿਸ ਦੇ ਕੰਮ ਵਿੱਚ ਦਖਲ ਅੰਦਾਜ਼ੀ ਦਾ ਕੇਸ ਸ਼ਾਮਿਲ ਹੈ।

• ਇਸ ਕੇਸ ਵਿੱਚ 5 ਦੇ ਖਿਲਾਫ਼ NSA ਲਗਾਇਆ ਗਿਆ ਹੈ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਦਾ ਨਾਂ ਵੀ ਸ਼ਾਮਿਲ ਹੈ।

• ਹੁਣ ਤੱਕ 114 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

• ਪਹਿਲੇ ਦਿਨ 78, ਦੂਜੇ ਦਿਨ 34 ਅਤੇ ਦੋ ਕੱਲ੍ਹ ਰਾਤ ਗ੍ਰਿਫਤਾਰ ਕੀਤੇ ਗਏ ਹਨ।

• ਇਹਨਾਂ ਉੱਤੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਦੇ ਦੋਸ਼ ਹਨ।

• ਹੁਣ ਤੱਕ 10 ਹਥਿਆਰ ਬਰਾਮਦ ਕੀਤੇ ਗਏ ਹਨ, ਜਿਸ ਵਿੱਚ 9 ਰਾਈਫਲਾਂ, ਸੱਤ 12 ਬੋਰ ਅਤੇ ਦੋ 315 ਬੋਰ ਦੀਆਂ ਰਾਈਫਲਾਂ ਅਤੇ ਇੱਕ 32 ਬੋਰ ਦਾ ਰਿਵਾਲਵਰ ਅਤੇ 430 ਕਾਰਤੂਸ ਹਨ।

• ਚਾਰ ਵਹੀਕਲ ਪੁਲਿਸ ਨੇ ਕਬਜ਼ੇ ਵਿੱਚ ਲਏ ਹਨ ਜਿਸ ਵਿੱਚ ਇੱਕ ਮਰਸਡੀਜ਼ ਕਾਰ, ਦੋ Endeavour ਅਤੇ ਇੱਕ Isuzu ਵਹੀਕਲ ਹੈ।

• Isuzu ਵਿੱਚੋਂ ਇੱਕ 315 ਬੋਰ ਦੀ ਰਾਈਫਲ, ਵਾਕੀਟਾਕੀ ਸੈੱਟ ਬਰਾਮਦ ਹੋਇਆ ਹੈ।

• ਜ਼ਬਤ ਕੀਤੇ ਗਏ ਵਹੀਕਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ Finance ਕਿੱਥੋਂ ਹੋਈ ਹੈ।

• ਗੱਡੀਆਂ ਅਤੇ ਦੂਜੇ ਸਾਜ਼ੋ-ਸਮਾਨ ਦੀ ਖਰੀਦੋ ਫਰੋਖਤ ਜਾਂਚ ਦਾ ਵਿਸ਼ਾ ਹੈ, ਉਹ ਇਨ੍ਹਾਂ ਦੇ ਆਪਣੇ ਪੈਸੇ ਦੇ ਨਹੀਂ ਹਨ।

• ਹੁਣ ਤੱਕ ਦੇ ਸਾਹਮਣੇ ਆਏ ਤੱਥਾਂ ਦੇ ਆਧਾਰ ਉੱਤੇ ਆਈਐੱਸਆਈ ਅਤੇ ਵਿਦੇਸ਼ੀ ਫੰਡਿੰਗ ਦੇ Strong Suspicious ਹੈ। ਇਨ੍ਹਾਂ ਨੂੰ ਛੋਟੇ ਅਮਾਊਂਟ ਵਿੱਚ ਫੰਡਿੰਗ ਆਉਂਦੀ ਸੀ। ਖ਼ਾਲਸਾ ਵਹੀਰ ਵਿੱਚ ਵਿਦੇਸ਼ੀ ਫੰਡਿੰਗ ਇਸਤੇਮਾਲ ਕੀਤੀ ਗਈ ਹੈ।

• ਆਨੰਦਪੁਰ ਖਾਲਸਾ ਫੌਜ ਬਣਾਉਣ ਦੀ ਕੋਸ਼ਿਸ਼ ਤਹਿਤ AKF ਦੇ ਨਾਂ ਵਾਲੀਆਂ ਬੁਲੇਟ ਪਰੂਫ ਜੈਕਟਾਂ ਮਿਲੀਆਂ ਹਨ। ਏਕੇਐੱਫ਼ ਜੋ ਅਮ੍ਰਿਤਪਾਲ ਸਿੰਘ ਦੇ ਘਰ ਤੇ ਕੁਝ ਹਥਿਆਰਾਂ ’ਤੇ ਲਿਖਿਆ ਗਿਆ ਹੈ। ਉਸ ਬਾਰੇ ਮੁੱਢਲੀ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਅਮ੍ਰਿਤਪਾਲ ਦੇ ਨੇੜਲੇ ਸਾਥੀਆਂ ਨੂੰ ਅਨੰਦਪੁਰ ਖ਼ਾਲਸਾ ਫ਼ੌਜ ਨਾਮ ਦਿੱਤਾ ਗਿਆ ਸੀ। ਕਈ ਹਥਿਆਰਾਂ ਤੇ ਜੈਕਟਾਂ ਉੱਪਰ ਇਹ ਨਾਲ ਲਿਖਿਆ ਮਿਲਿਆ ਹੈ।

• ਅੰਮ੍ਰਿਤਪਾਲ ਸਿੰਘ ਦੇ ਚਾਰ ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਹੈ, ਜਿਸ ਵਿੱਚ ਦਲਜੀਤ ਕਲਸੀ, ਬਸੰਤ ਸਿੰਘ, ਗੁਰਮੀਤ ਸਿੰਘ ਬੁੱਕਣਵਾਲਾ ਅਤੇ ਭਗਵੰਤ ਸਿੰਘ ਪ੍ਰਧਾਨ ਮੰਤਰੀ ਸ਼ਾਮਿਲ ਹਨ।

• ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਵੀ ਅਸਾਮ ਦੇ ਡਿਬਰੂਗੜ੍ਹ ਲਿਜਾਇਆ ਜਾ ਰਿਹਾ ਹੈ।

• ਇੰਟਰਨੈੱਟ ਨੂੰ Public ਅਤੇ Law and Order ਨੂੰ maintain ਕਰਨ ਦੇ ਲਈ ਬੰਦ ਕੀਤਾ ਗਿਆ ਹੈ। ਇੰਟਰਨੈੱਟ ਕਦੋਂ ਤੱਕ ਬੰਦ ਰਹੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।