India

ਆਟੋ ਚਾਲਕ ਨੇ ਵਿਦਿਆਰਥਣ ਨਾਲ ਕੀਤੀ ਛੇੜਛਾੜ , 500 ਮੀਟਰ ਤੱਕ ਘਸੀਟਿਆ

Maharashtra NEWS

ਮਹਾਰਾਸ਼ਟਰ ਦੇ ਠਾਣੇ ਵਿੱਚ ਸ਼ੁੱਕਰਵਾਰ ਨੂੰ ਇੱਕ ਆਟੋ ਚਾਲਕ ਨੇ ਇੱਕ ਕਾਲਜ ਵਿਦਿਆਰਥਣ ਨਾਲ ਛੇੜਛਾੜ ਕੀਤੀ। ਜ਼ਬਰਦਸਤੀ ਆਟੋ ਵਿੱਚ ਬੈਠਣ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਹ ਉਸ ਨੂੰ ਚੱਲਦੇ ਆਟੋ ਵਿੱਚ 500 ਮੀਟਰ ਤੱਕ ਖਿੱਚ ਕੇ ਲੈ ਗਿਆ। ਪੁਲਿਸ ਮੁਤਾਬਿਕ 22 ਸਾਲਾ ਲੜਕੀ ਕਾਲਜ ਦੀ ਵਿਦਿਆਰਥਣ ਹੈ। ਉਹ ਕਾਲਜ ਜਾ ਰਹੀ ਸੀ। ਇਸ ਦੌਰਾਨ ਰਸਤੇ ‘ਚ ਖੜ੍ਹੇ ਆਟੋ ਚਾਲਕ ਨੇ ਉਸ ‘ਤੇ ਗੰਦੀਆਂ ਟਿੱਪਣੀਆਂ ਕੀਤੀਆਂ, ਜਦੋਂ ਲੜਕੀ ਨੇ ਆਟੋ ਚਾਲਕ ਦਾ ਵਿਰੋਧ ਕੀਤਾ ਤਾਂ ਉਸ ਨੇ ਲੜਕੀ ਦਾ ਹੱਥ ਫੜ ਲਿਆ ਅਤੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ।

ਇਹ ਘਟਨਾ ਸ਼ੁੱਕਰਵਾਰ ਸਵੇਰੇ 6.15 ਵਜੇ ਵਾਪਰੀ। ਇਸ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ। ਆਟੋ ਚਾਲਕ ਲੜਕੀ ਦਾ ਹੱਥ ਫੜ ਕੇ ਖਿੱਚਦਾ ਨਜ਼ਰ ਆ ਰਿਹਾ ਹੈ। ਜਦੋਂ ਲੜਕੀ ਨੇ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਆਟੋ ਚਲਾ ਗਿਆ। ਕੁੜੀ 500 ਮੀਟਰ ਤੱਕ ਖਿੱਚਦੀ ਰਹਿੰਦੀ ਹੈ। ਪਰ ਉਹ ਹਾਰ ਨਹੀਂ ਮੰਨਦੀ। ਆਖਰਕਾਰ, ਉਹ ਉਸਨੂੰ ਅੱਧ ਵਿਚਕਾਰ ਛੱਡ ਕੇ ਭੱਜ ਜਾਂਦਾ ਹੈ।

ਘਟਨਾ ਤੋਂ ਬਾਅਦ ਮੁਲਜ਼ਮ ਗ੍ਰਿਫ਼ਤਾਰ

ਪੁਲਿਸ ਨੇ ਆਟੋ ਚਾਲਕ ਕਾਟਿਕਾਦਲਾ ਉਰਫ਼ ਰਾਜੂ ਅਬੇਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਵੀਂ ਮੁੰਬਈ ਦੇ ਦੀਘਾ ਤੋਂ ਗ੍ਰਿਫਤਾਰ ਕੀਤੇ ਗਏ ਅਬੇਈ ਦਾ ਆਟੋ ਰਿਕਸ਼ਾ ਵੀ ਜ਼ਬਤ ਕਰ ਲਿਆ ਗਿਆ ਹੈ। ਉਸ ਵਿਰੁੱਧ (ਆਈਪੀਸੀ) ਦੀ ਧਾਰਾ 354 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦਾ ਇੱਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਈਆ ਸੀ ਜਿੱਥੇ ਵਿਦਿਆਰਥਣ ਨੂੰ ਜੈਪੁਰ ਵਿੱਚ ਸ਼ਰੇਆਮ ਅਗਵਾ ਕਰ ਲਿਆ ਗਿਆ ਸੀ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ, ਜਿਸ ਵਿੱਚ ਬਦਮਾਸ਼ਾਂ ਦੀ ਚਿੱਟੇ ਰੰਗ ਦੀ ਕਾਰ ਦਿਖਾਈ ਦਿੱਤੀ ਸੀ ਪਰ ਪੁਲਿਸ ਇਸ ਕਾਰ ਬਾਰੇ ਕੋਈ ਜਾਣਕਾਰੀ ਇਕੱਠੀ ਨਹੀਂ ਕਰ ਸਕੀ।