‘ਦ ਖ਼ਾਲਸ ਬਿਊਰੋ : ਮੂਸੇਵਾਲਾ ਦੇ ਕ ਤਲ ਵਿੱਚ ਬਰਾਮਦ ਹੋਈ ਗੱਡੀ ਵਿੱਚੋਂ ਮਿਲੀਆਂ ਨੰਬਰ ਪਲੇਟਾਂ ਫਿਰੋਜ਼ਪੁਰ ਨਾਲ ਸਬੰਧਿਤ ਦੱਸੀਆਂ ਗਈਆਂ ਹਨ। ਇਨ੍ਹਾਂ ਨੰਬਰ ਪਲੇਟਾਂ ਵਿੱਚੋਂ ਹੀ ਇੱਕ ਨੰਬਰ ਪਲੇਟ ਫਿਰੋਜ਼ਪੁਰ ਦੇ ਵਾਸੀ ਕੁੰਵਰ ਸ਼ਮਸ਼ੇਰ ਦੀ ਗੱਡੀ ਦੇ ਨਾਲ ਮੈਚ ਹੋ ਗਈ। ਉਸ ਤੋਂ ਬਾਅਦ ਮਹਿੰਦਰਾ ਸਕਾਰਪਿਓ ਗੱਡੀ ਦੇ ਮਾਲਕ ਕੁੰਵਰ ਸ਼ਮਸ਼ੇਰ ਨੇ ਦੱਸਿਆ ਕਿ ਉਨ੍ਹਾਂ ਨੇ ਗੱਡੀ ਦੀਆਂ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਲਵਾਈਆਂ ਹੋਈਆਂ ਸਨ। ਇਸ ਗੱਡੀ ਦਾ ਪਹਿਲਾਂ ਦਿੱਲੀ ਦਾ ਨੰਬਰ ਸੀ। ਇਹ ਗੱਡੀ ਅਕਾਸ਼ 24 ਤੋਂ ਲਈ ਹੋਈ ਸੀ। ਜਦੋਂ ਦੀ ਮੈਂ ਇਹ ਗੱਡੀ ਲਈ ਹੈ, ਉਦੋਂ ਦੀ ਇਹ ਗੱਡੀ ਮੇਰੇ ਕੋਲ ਹੈ, ਅਸੀਂ ਕਿਤੇ ਗਏ ਵੀ ਨਹੀਂ ਸੀ। ਗੱਡੀ ਘਰੇ ਹੀ ਖੜੀ ਹੋਈ ਹੈ। ਮੈਂ ਆਪਣੀ ਇਹ ਗੱਡੀ ਵੇਚਣ ਵਾਸਤੇ OLX ਉੱਤੇ ਪਾਈ ਹੋਈ ਸੀ। ਹੋ ਸਕਦਾ ਹੈ ਕਿ ਹਮਲਾਵਰਾਂ ਨੇ ਉੱਥੋਂ ਮੇਰੀ ਗੱਡੀ ਦਾ ਨੰਬਰ ਚੁੱਕ ਲਿਆ ਹੋਵੇ।