ਬਿਉਰੋ ਰਿਪੋਰਟ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲਕਾਂਡ ਵਿੱਚ ਸ਼ਾਮਲ ਜਗਤਾਰ ਸਿੰਘ ਤਾਰਾ ਨੂੰ ਜਲੰਧਰ ਦੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ UAPA ਅਤੇ ਆਰਮਸ ਐਕਟ ਅਧੀਨ ਚੱਲ ਰਹੇ ਕੇਸ ਤੋਂ ਤਾਰਾ ਨੂੰ ਬਰੀ ਕਰ ਦਿੱਤਾ ਹੈ। ਜਗਤਾਰ ਸਿੰਘ ਤਾਰਾ ਦੇ ਵਕੀਲ ਕੇ.ਐੱਸ ਹੁੰਦਲ ਨੇ ਦੱਸਿਆ ਕਿ ਸਾਲ 2012 ਵਿੱਚ ਤਾਰਾ ਦੇ ਖਿਲਾਫ ਗੋਰਾਇਆ ਵਿੱਚ ਕੇਸ ਦਰਜ ਹੋਇਆ ਸੀ। 20 ਅਪ੍ਰੈਲ ਨੂੰ ਕੋਰਟ ਵਿੱਚ ਬਹਿਸ ਪੂਰੀ ਹੋਈ ਅਤੇ ਅੱਜ ਬਰੀ ਕਰ ਦਿੱਤਾ ਗਿਆ। ਪਹਿਲਾਂ ਚਰਚਾ ਸੀ ਕਿ ਤਾਰਾ ਨੂੰ ਕੋਰਟ ਵਿੱਚ ਲੈਕੇ ਆਇਆ ਜਾਵੇਗਾ, ਪਰ ਫਿਰ ਤਾਰਾ ਦੀ ਪੇਸ਼ੀ ਵੀਡੀਓ ਕਾਂਫਰੈਂਸਿੰਗ ਦੇ ਜ਼ਰੀਏ ਕਰਵਾਈ ਗਈ।
2004 ਵਿੱਚ ਸੁਰੰਗ ਦੇ ਜ਼ਰੀਏ ਜੇਲ੍ਹ ਤੋਂ ਫਰਾਰ ਹੋਇਆ ਸੀ
2004 ਵਿੱਚ 20/21 ਜਨਵਰੀ ਦੀ ਰਾਤ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਬੈਰਕ ਨੰਬਰ -7 ਵਿੱਚ ਬੰਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਜਗਤਾਰ ਸਿੰਘ ਤਾਰਾ,ਪਰਮਜੀਤ ਸਿੰਘ, ਉਨ੍ਹਾਂ ਦੇ ਕੁੱਕ ਅਤੇ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਦੇਵ ਸਿੰਘ ਦੇਵੀ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਨ। ਮੁਲਜ਼ਮਾਂ ਨੇ ਬੈਕਰ ਦੀ ਟਾਇਲਟ ਸੀਟ ਨੂੰ ਉਖਾੜ ਕੇ ਅੰਦਰ ਹੀ ਅੰਦਰ 94 ਫੁੱਟ ਲੰਮੀ ਸੁਰੰਗ ਬਣਾਈ ਸੀ। ਇਸ ਸੁਰੰਗ ਵਿੱਚ ਇੱਕ ਸਮੇਂ ਇਕ ਹੀ ਵਿਅਕਤੀ ਜਾ ਸਕਦਾ ਸੀ। ਸੁਰਿੰਗ ਪੁੱਟਣ ਵੇਲੇ ਮਿੱਟੀ ਇੱਥੇ-ਉੱਥੇ ਨਾ ਡਿੱਗੇ ਇਸ ਦੇ ਲਈ ਮੁਲਜ਼ਮ ਮਿੱਟੀ ਦਾ ਲੇਪ ਕਰ ਦਿੰਦੇ ਸਨ। ਸੁਰੰਗ ਬੁੜੈਲ ਜੇਲ੍ਹ ਦੀ ਕੰਧ ਤੱਕ ਪੁੱਟੀ ਗਈ ਸੀ। ਉੱਥੇ ਪਹੁੰਚਣ ਦੇ ਬਾਅਦ ਮੁਲਜ਼ਮ ਕੰਧ ਟੱਪ ਕੇ ਫਰਾਰ ਹੋ ਗਏ।
ਮੁਲਜ਼ਮਾਂ ਨੇ ਸੁਰੰਗ ਦਾ ਮੂੰਹ ਖੇਤਾਂ ਵੱਲ ਖੋਲ੍ਹਿਆ ਸੀ, ਉੱਥੋਂ ਨਿਕਲਣ ਦੇ ਬਾਅਦ 15-20 ਕਦਮ ਦੀ ਦੂਰੀ ‘ਤੇ ਪਹੁੰਚ ਕੇ ਕੰਧ ਟੱਪ ਕੇ ਫਰਾਰ ਹੋ ਗਏ। ਕੰਧ ‘ਤੇ ਕੱਚ ਦਾ ਟੁੱਕੜਾ ਲੱਗਿਆ ਸੀ ਪਰ ਕੱਪੜਾ ਪਾ ਕੇ ਉਹ ਫਰਾਰ ਹੋ ਗਏ।
ਇਹ ਵੀ ਪੜ੍ਹੋ – ਯੂਟਿਊਬਰ ਐਲਵਿਸ਼ ਯਾਦਵ ’ਤੇ ED ਦਾ ਸ਼ਿਕੰਜਾ! ਸੱਪ ਦਾ ਜ਼ਹਿਰ ਸਪਲਾਈ ਕਰਨ ਵਾਲੇ ਸਪੇਰੇ ਦਾ ਹੈਰਾਨੀਜਨਕ ਬਿਆਨ ਆਇਆ ਸਾਹਮਣੇ