ਬਿਉਰੋ ਰਿਪੋਟਰ – ਸੋਸ਼ਲ ਮੀਡੀਆ ਦੀ ਤਾਕਤ ਦਾ ਅੱਜ ਅਸੀਂ ਤੁਹਾਨੂੰ ਉਹ ਰੂਪ ਵਿਖਾਉਣ ਜਾ ਰਹੇ ਹਾਂ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਉਗੇ। ਇੱਕ 13 ਸਾਲ ਦੀ ਬੱਚੀ ਨੇ ਕੰਟੈਂਟ ਕ੍ਰੀਏਟ ਕਰਕੇ 410 ਕਰੋੜ ਦੀ ਜਾਇਦਾਦ ਬਣਾਈ ਹੈ। ਇਸ ਬੱਚੀ ਦੇ ਨਾ ਸਿਰਫ਼ ਲੱਖਾਂ ਫਾਲੋਅਰ ਹਨ ਬਲਕਿ ਇਹ ਬਾਲੀਵੁੱਡ ਅਤੇ ਹਾਲੀਵੁੱਡ ਦੇ ਸੁਪਰਸਟਾਰ ਤੋਂ ਵੱਧ ਕਮਾਈ ਕਰਦੀ ਹੈ।
ਕਰੋੜਾਂ ਕਮਾਉਣ ਵਾਲੀ ਇਸ ਬੱਚੀ ਦਾ ਨਾਂ ਹੈ ਸ਼ਫਾ, ਜਿਸ ਦਾ ਜਨਮ 2011 ਵਿੱਚ ਸਾਊਦੀ ਅਰਬ ਵਿੱਚ ਹੋਇਆ, ਜੋ ਆਪਣੇ ਵੀਡੀਓ ਦੇ ਨਾਲ ਪੂਰੀ ਦੁਨੀਆ ਵਿੱਚ ਛਾਈ ਹੋਈ ਹੈ। ਇਸੇ ਲਈ ਉਹ ਹਰ ਮਹੀਨੇ ਆਪਣੇ ਯੂਟਿਊਬ ਤੋਂ ਮੋਟੀ ਰਕਮ ਕਮਾਉਂਦੀ ਹੈ। ਸ਼ਫਾ ਆਪਣੇ ਵੀਡੀਓਜ਼ ਵਿੱਚ ਦੁਨੀਆ ਭਰ ਦੇ ਬੱਚਿਆਂ ਲਈ ਖੇਡਾਂ ਵਿਖਾਉਂਦੀ ਹੈ। ਸਫ਼ਾ ਦੇ ਵੀਡੀਓਜ਼ ਫਰੋਜ਼ਨ,ਐਲਸਾ ਅਤੇ ਐਨਾ ਨਾਂ ਦੀ ਰਾਜਕੁਮਾਰੀਆਂ ‘ਤੇ ਅਧਾਰਤ ਹੁੰਦੇ ਹਨ। ਇੰਨਾਂ ਨੂੰ ਬੱਚਿਆਂ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ।
ਸ਼ਫਾ ਦਾ ਯੂ-ਟਿਊਬ ਚੈੱਨਲ 2015 ਵਿੱਚ ਸ਼ੁਰੂ ਹੋਇਆ ਸੀ, ਜਿਸ ਵੇਲੇ ਉਸ ਦੀ ਉਮਰ 4 ਸਾਲ ਦੀ ਸੀ, ਉਸ ਦੇ ਇਸ ਵੇਲੇ 44 ਮਿਲੀਅਨ ਸਬਸਕ੍ਰਾਈਬਰਸ ਹਨ, ਜਿਸ ਦੇ ਅਰਬਾਂ ਵਿਊ਼ਜ਼ ਹਨ ਜੋ ਆਮਦਨ ਦਾ ਵੱਡਾ ਸੋਰਸ ਹੈ। ਕਮਾਈ ਦੇ ਮਾਮਲੇ ਵਿੱਚ ਸ਼ਫਾ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਛੋਟੀ ਉਮਰ ਵਿੱਚ ਉਸ ਨੇ 50 ਮਿਲੀਅਨ ਡਾਲਰ ਦੀ ਜਾਇਦਾਦ ਬਣਾਈ ਹੈ, ਜਿਸ ਦੀ ਰੁਪਏ ਵਿੱਚ ਕੀਮਤ 410 ਕਰੋੜ ਹੈ।
ਇਹ ਵੀ ਪੜ੍ਹੋ – ਅਦਾਕਾਰ ਕੰਵਲਜੀਤ ਸਿੰਘ ਦੇ ਘਰ ਨੂੰ ਲੱਗੀ ਅੱਗ, ਖੁਦ ਦਿੱਤੀ ਜਾਣਕਾਰੀ