India International

ਵਾਤਾਵਰਨ ਤਬਦੀਲੀ ਤੋਂ ਅੱਤਵਾਦੀ ਪ੍ਰੇਸ਼ਾਨ, ਲੁਕਣ ‘ਚ ਹੋ ਰਹੀ ਪ੍ਰੇਸ਼ਾਨੀ

ਪੂਰੀ ਦੁਨੀਆਂ ਵਿੱਚ ਵਾਤਾਵਰਨ ਤਬਦੀਲੀ ਹੋ ਰਹੀ ਹੈ, ਜਿਸ ਬਾਰੇ ਵਿਗਿਆਨੀ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਨ। ਇਸ ਨੂੰ ਲੈ ਕੇ ਕਈ ਖੋਜਾਂ ਵੀ ਸਾਹਮਣੇ ਆ ਚੁੱਕੀਆਂ ਹਨ। ਐਡੀਲੇਡ ਅਤੇ ਰਟਗਰਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਵਾਤਾਵਰਨ ਤਬਦੀਲੀ ਭਾਰਤ ਵਿੱਚ ਅੱਤਵਾਦੀ ਟਿਕਾਣੀਆਂ ‘ਤੇ ਵੀ ਅਸਰ ਪਾ ਰਹੀ ਹੈ।

ਖੋਜ ਵਿੱਚ ਦੱਸਿਆ ਹੈ ਕਿ ਅੱਤਵਾਦੀਆਂ ਵੱਲੋਂ ਵਰਤੇ ਜਾਂਦੇ ਕੁੱਝ ਦੂਰ-ਦੁਰਾਡੇ ਦੇ ਖੇਤਰਾਂ ਦਾ ਮਾਹੌਲ ਇੰਨੀ ਤੇਜ਼ੀ ਨਾਲ ਬਦਲ ਗਿਆ ਹੈ ਕਿ ਉਹ ਸਥਾਨ ਹੁਣ ਉਨ੍ਹਾਂ ਦੇ ਲਈ ਲੁਕਣ ਦੇ ਯੋਗ ਨਹੀਂ ਰਹੇ। ਇਸ ਕਰਕੇ ਉਨ੍ਹਾਂ ਨੂੰ ਕਿਸੇ ਹੋਰ ਖੇਤਰਾਂ ਦਾ ਰੁਖ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਖੋਜ ਦੇ ਨਤੀਜੇ ਜਨਰਲ ਆਫ਼ ਅਪਲਾਈਡ ਸਕਿਓਰਿਟੀ ਰਿਸਰਚ ਵਿੱਚ ਪ੍ਰਕਾਸ਼ਿਤ ਕੀਤੇ ਹਨ।

ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖੋਜਕਰਤਾਵਾਂ ਨੇ ਐਡੀਲੇਡ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਨਾਲ ਜੁੜੇ ਮਾਹਿਰ ਡਾਕਟਰ ਜੇਰੇਡ ਡੀਮੇਲੋ ਦੀ ਅਗਵਾਈ ਵਿੱਚ 1998 ਤੋਂ 2017 ਦਰਮਿਆਨ ਹੋਈਆਂ ਅੱਤਵਾਦੀ ਘਟਨਾਵਾਂ ਬਾਰੇ ਅਧਿਐਨ ਕੀਤਾ ਗਿਆ।

ਇਸ ਅਧਿਐਨ ਦੇ ਮੁਤਾਬਕ ਤਾਪਮਾਨ, ਮੀਂਹ ਅਤੇ ਉਚਾਈ ਵਰਗੇ ਕੁੱਝ ਮੌਸਮੀ ਕਾਰਨ ਭਾਰਤ ਵਿੱਚ ਅੱਤਵਾਦੀ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੇ ਹਨ। ਡਾਕਟਰ ਡੀਮੇਲੋ ਮੁਤਾਬਕ 1998 ਤੋਂ 2017 ਦੇ ਅਰਸੇ ਦੌਰਾਨ ਭਾਰਤ ਦਾ ਔਸਤ ਤਾਪਮਾਨ ਵੀ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ।