‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): ਪਾਕਿਸਤਾਨ ਵਿੱਚ ਅੱਜ ਹਿੰਸਾ ਭੜਕ ਗਈ ਹੈ। ਜਾਣਕਾਰੀ ਅਨੁਸਾਰ ਲਾਹੌਰ ਵਿੱਚ ਪੁਲਿਸ ਨਾਲ ਪ੍ਰਦਰਸ਼ਨਕਾਰੀਆਂ ਦੀ ਜਬਰਦਸਤ ਝੜਪ ਹੋਈ ਹੈ। ਇਸ ਝੜਪ ਵਿੱਚ ਤਹਿਰੀਕ-ਏ-ਲਬਾਇਕ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਜ਼ਿਕਰਯੋਗ ਹੈ ਕਿ ਸਰਹੱਦ ਪਾਰ ਵਿਸਾਖੀ ਮਨਾਉਣ ਗਿਆ ਭਾਰਤੀ ਸਿੱਖ ਸੰਗਤ ਦਾ ਜਥਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਜਥੇ ਨੂੰ ਗੁਰੂਦੁਆਰਾ ਡੇਰਾ ਸਾਹਿਬ ਵਿਖੇ ਸੁਰੱਖਿਆ ਅੰਦਰ ਰੱਖਿਆ ਗਿਆ ਹੈ। ਲਾਹੌਰ ਦੀ ਪੰਜਾਬ ਪੁਲਿਸ ਨੇ ਬਿਆਨ ਜਾਰੀ ਕਰਕੇ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ।
International
Punjab
Breaking News-ਪਾਕਿਸਤਾਨ ਵਿੱਚ ਫਿਰ ਭੜਕੀ ਹਿੰਸਾ, ਤਹਰੀਕ-ਏ-ਲਬਾਇਕ ਦੇ ਤਿੰਨ ਲੋਕਾਂ ਦੀ ਮੌਤ
- April 18, 2021

Comments are closed.