Punjab

ਤਰਨਤਾਰਨ RPG ਮਾਮਲੇ ਵਿੱਚ ਵੱਡੀ ਲੀਡ !ਪਰ 2 ਵੱਡੇ ਖੁਲਾਸਿਆਂ ਨੇ ਉਡਾਈ ਨੀਂਦ

Tarantaran rpg attack update

ਬਿਊਰੋ ਰਿਪੋਰਟ : ਤਰਨਤਾਰਨ ਵਿੱਚ ਰਾਕੇਸ ਲਾਂਚਰ (RPG) ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ । ਪੁਲਿਸ ਦੇ ਹੱਥ CCTV ਲੱਗਿਆ ਹੈ ਜਿਸ ਵਿੱਚ ਹਮਲਾਵਰ ਵਿਖਾਈ ਦੇ ਰਹੇ ਹਨ । ਜਾਣਕਾਰੀ ਮੁਤਾਬਿਕ ਹਮਲਾਵਰ ਤਰਨਤਾਰਨ ਦੇ ਥਾਣਾ ਸਰਹਾਲੀ ‘ਤੇ ਹਮਲਾ ਕਰਨ ਲਈ ਮੋਟਰ ਸਾਈਕਲ ਅਤੇ ਕਾਰ ‘ਤੇ ਸਵਾਰ ਹੋਕੇ ਆਏ ਸਨ । ਮੁਲਜ਼ਮ ਹਮਲੇ ਵਾਲੀ ਥਾਂ ਤੋਂ ਕੁਝ ਦੂਰ ਢਾਂਬੇ ‘ਤੇ ਵੀ ਰੁੱਕੇ ਸਨ, ਜਿੱਥੇ ਉਨ੍ਹਾਂ ਨੇ ਕੁਝ ਦੇਰ ਇੰਤਜ਼ਾਰ ਕੀਤਾ । ਪੁਲਿਸ ਨੇ CCTV ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ । CCTV ਦੇ ਅਧਾਰ ‘ਤੇ ਪੁਲਿਸ ਹਮਲਾਵਰਾਂ ਦੀ ਪਛਾਣ ਕਰ ਰਹੀ ਹੈ । ਉਧਰ ਪੁਲਿਸ ਦੇ ਹੱਥ ਇੱਕ ਹੋਰ ਇਨਪੁੱਟ ਲੱਗਿਆ ਹੈ ਜੋ ਕੀ ਵੱਡੇ ਖ਼ਤਰੇ ਦੀ ਘੰਟੀ ਸਾਬਿਤ ਹੋ ਸਕਦਾ ਹੈ ।

ਸੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦੇ ਹੱਥ 2 ਹੋਰ RPG ਮੌਜੂਦ ਹਨ । ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ । ਪੁਲਿਸ ਨੇ ਇਸ ਮਾਮਲੇ ਵਿੱਚ ਸ਼ੱਕੀਆਂ ਨੂੰ ਗਿਰਫ਼ਤਾਰ ਕੀਤਾ ਸੀ ਜਿਸ ਤੋਂ ਹੋਈ ਪੁੱਛ-ਗਿੱਛ ਤੋਂ ਸਾਹਮਣੇ ਆਇਆ ਹੈ ਕਿ ਖ਼ਤਰਾਂ ਹਾਲਾ ਟਲਿਆ ਨਹੀਂ ਹੈ । ਪੰਜਾਬ ਵਿੱਚ ਪਾਕਿਸਤਾਨ ਤੋਂ 4 RPG ਡਰਾਪ ਕੀਤੇ ਗਏ ਸਨ । ਜਿਸ ਵਿੱਚੋਂ ਇੱਕ ਨਾਲ ਮੋਹਾਲੀ ਅਤੇ ਦੂਜੇ ਨਾਲ ਤਰਨਤਾਰਨ ਵਿੱਚ ਹਮਲਾ ਕੀਤਾ ਗਿਆ ਹੈ । 2 RPG ਨੂੰ ਪੰਜਾਬ ਅਤੇ ਕੇਂਦਰ ਦੀ ਸੁਰੱਖਿਆ ਏਜੰਸੀਆਂ ਲੱਭ ਰਹੀਆਂ ਹਨ। ਜਦੋਂ ਤੱਕ ਉਨ੍ਹਾਂ ਬਰਬਾਦ ਨਹੀਂ ਕੀਤਾ ਜਾਂਦਾ ਹੈ ਤਾਂ ਤੱਕ ਖ਼ਤਰਾਂ ਬਣਿਆ ਰਹੇਗਾ । ਸਰਹਾਰੀ ਥਾਣੇ ‘ਤੇ ਸੁੱਟੇ ਗਏ RPG ਨੂੰ ਪੁਲਿਸ ਨੇ ਖੇਤਾਂ ਵਿੱਚ ਲਿਜਾਕੇ ਐਤਵਾਰ ਨੂੰ ਨਸ਼ਟ ਕਰ ਦਿੱਤਾ ਸੀ। ਤਰਨਤਾਰਨ ਵਿੱਚ ਹਮਲੇ ਤੋਂ 2 ਦਿਨ ਪਹਿਲਾਂ ਹੀ ਸੁਰੱਖਿਆ ਏਜੰਸੀਆਂ ਨੇ ਥਾਣੇ ਅਤੇ ਸਰਕਾਰੀ ਬਿਲਡਿੰਗਾਂ ‘ਤੇ ਹਮਲੇ ਦਾ ਸ਼ੱਕ ਜਤਾਇਆ ਸੀ। ਸਰਹਾਲੀ ਥਾਣੇ ਦੇ ਬਾਹਰ 2 ਮਹੀਨੇ ਪਹਿਲਾਂ ਹੀ ਹਮਲੇ ਦਾ ਪੋਸਟ ਲੱਗ ਗਿਆ ਸੀ । ਤਰਨਤਾਰਨ ਦੇ SSP ਨੇ ਹਿਦਾਇਤਾਂ ਦਿੱਤੀਆਂ ਸਨ ਕਿ ਥਾਣੇ ਵਿੱਚ 24 ਘੰਟੇ ਸੁਰੱਖਿਆ ਚੌਕਸ ਰਹੇ ਪਰ ਇਸ ਦੇ ਬਾਵਜੂਦ ਥਾਣੇ ਵਿੱਚ ਸੁਰੱਖਿਆ ਸਖ਼ਤ ਨਹੀਂ ਸੀ । DGP ਗੌਰਵ ਯਾਦਵ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਪੋਸਟਰ ਪਾੜ ਦਿੱਤਾ ਗਿਆ ਸੀ । ਉਧਰ ਥਾਣਿਆਂ ਦੀ ਸੁਰੱਖਿਆ ਅਤੇ ਮੁਲਜ਼ਮਾਂ ਨੂੰ ਫੜਨ ਦੇ ਲਈ ਪੁਲਿਸ ਨੇ ਅਹਿਮ ਕਦਮ ਚੁੱਕੇ ਹਨ ।

ਸਰਹਾਲੀ ਹਮਲੇ ਤੋਂ ਬਾਅਦ ਚੁਕੇ ਗਏ ਕਦਮ

1. ਸਾਰੇ ਥਾਣਿਆਂ ਦੀਆਂ ਕੰਧਾਂ ਉੱਚੀਆਂ ਹੋਈਆਂ

2. ਥਾਂ-ਥਾਂ ‘ਤੇ ਲੱਗੇ ਨਾਕੇ,ਵਾਹਨਾਂ ਦੀ ਚੈਕਿੰਗ ਹੋ ਰਹੀ ਹੈ

3. ਸਰਹਾਲੀ ਪੁਲਿਸ ਥਾਣੇ ਦੇ SHO ਪ੍ਰਕਾਸ਼ ਸਿੰਘ ਦਾ ਤਬਾਦਲਾ

4. ਜੇਲ੍ਹਾਂ ‘ਚ ਬੰਦ ਗੈਂਗਸਟਰਾਂ ਤੋਂ ਪੁੱਛਗਿੱਛ ਦੀ ਤਿਆਰੀ

5. ਕੁਝ ਅਣਪਛਾਤਿਆਂ ਖਿਲਾਫ਼ UAPA ਤਹਿਤ ਕੇਸ ਦਰਜ

6. 400 ਤੋਂ ਵੱਧ ਮੋਬਾਇਲ ਡੰਪ ਡਾਟਾ ਹੋਇਆ ਇਕੱਠਾ