Punjab

ਤਰਨਤਾਰਨ ਦੇ ਗੁਰਦੁਆਰਾ ਸਾਹਿਬ ਤੋਂ ਆਈ ਹੈਰਾਨ ਕਰਨ ਵਾਲੀ ਖ਼ਬਰ !

ਤਰਨਤਾਰਨ : ਤਰਨਤਾਰਨ  ਦੇ ਗੁਰਦੁਆਰੇ ਵਿੱਚ ਬੰਬ ਮਿਲਿਆ ਹੈ। ਗੁਰਦੁਆਰਾ ਸਾਹਿਬ ਦੀ ਨਵੀਂ ਪਾਰਕਿੰਗ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ। JCB ਮਸ਼ੀਨਾਂ ਦੇ ਜ਼ਰੀਏ ਗੁਰੂ ਅਰਜਨ ਦੇਵ ਪਾਰਕਿੰਗ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਪਾਰਕਿੰਗ ਵਾਲੀ ਥਾਂ ਤੋਂ ਗ੍ਰੇਨੇਡ ਮਿਲਿਆ ਹੈ। ਜਿਵੇਂ ਹੀ ਕਾਰ ਸੇਵਾ ਵਾਲਿਆਂ ਨੇ ਗ੍ਰੇਨੇਡ ਵੇਖਿਆ ਉਨ੍ਹਾਂ ਨੇ ਸੇਵਾਦਾਰਾਂ ਨੂੰ ਜਾਣਕਾਰੀ ਦਿੱਤੀ ਅਤੇ ਮੌਕੇ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਆਪਣੇ ਨਾਲ ਬੰਬ ਨਿਰੋਧਨਕ ਦਸਤਾ ਲੈਕੇ ਆਈ ਸੀ। ਜਿਸ ਥਾਂ ‘ਤੇ ਬੰਬ ਸੀ, ਉਸ ਦੇ ਆਲੇ-ਦੁਆਲੇ ਰੇਤ ਦੀਆਂ ਬੋਰੀਆਂ ਸੁੱਟ ਦਿੱਤੀਆਂ ਹਨ। ਉਸ ਤੋਂ ਬਾਅਦ ਪੁਲਿਸ ਹੁਣ ਬੰਬ ਨਿਰੋਧਕ ਦਸਤੇ ਨੂੰ ਆਪਣੇ ਨਾਲ ਲੈਕੇ ਜਾਵੇਗਾ। ਇਹ ਗ੍ਰੇਨੇਡ ਬੰਬ ਕਿਸ ਦਾ ਹੈ ? ਕਦੋਂ ਦਾ ਦਬਿਆ ਹੋਇਆ ਸੀ ? ਇਸ ਦੀ ਜਾਂਚ ਚੱਲ ਰਹੀ ਹੈ। ਪੰਜਾਬ ਵਿੱਚ ਕਈ ਥਾਵਾਂ ਉੱਤੇ ਨਹਿਰਾਂ ਦੇ ਕੰਢੇ, ਖੇਤਾਂ ਵਿੱਚ ਅਜਿਹੇ ਬੰਬ ਕਈ ਵਾਰ ਮਿਲਦੇ ਰਹਿੰਦੇ ਹਨ। ਇਸ ਨੂੰ ਕਿਉਂ ਦਬਿਆ ਗਿਆ ਜਾਂਦਾ ਹੈ? ਕੀ ਮਕਸਦ ਸੀ ਇਸ ਦੇ ਪਿੱਛੇ ? ਇਸ ਬਾਰੇ ਕੋਈ ਸਾਫ ਜਾਣਕਾਰੀ ਨਹੀਂ ਹੈ । ਪਰ ਜਦੋਂ ਪੰਜਾਬ ਦਾ ਮਾਹੌਲ ਖਰਾਬ ਸੀ ਉਸ ਵੇਲੇ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਬੰਬ ਨੂੰ ਇਸੇ ਤਰ੍ਹਾਂ ਲੁਕਾਇਆ ਜਾਂਦਾ ਸੀ।

ਕਿਰਨਦੀਪ ਕੌਰ ਨੂੰ ਰੋਕੇ ਜਾਣ ‘ਤੇ ਗੁੱਸੇ ‘ਚ ਜਥੇਦਾਰ ! ਸਵਾਲਾਂ ਦੀ ਲਾ ਦਿੱਤੀ ਝੜ੍ਹੀ !

ਡੇਢ ਸਾਲ ਪਹਿਲਾਂ ਵੀ ਤਰਨਤਾਰਨ ਵਿੱਚ ਦਬਿਆ ਹੋਏ ਬੰਬ ਮਿਲੇ ਸਨ । ਇਨ੍ਹਾਂ ਬੰਬਾਂ ਨੂੰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਲਈ ਦਬਾਇਆ ਗਿਆ ਸੀ। ਜਦੋਂ ਦੱਸੀ ਹੋਈ ਥਾਂ ‘ਤੇ ਕੁਝ ਲੋਕ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਧਮਾਕਾ ਹੋਇਆ ਸੀ। ਇਸ ਦੌਰਾਨ 2 ਲੋਕਾਂ ਦੀ ਮੌਤ ਵੀ ਹੋਈ ਸੀ, ਉਸ ਵੇਲੇ ਇਸ ਦੀ ਜਾਂਚ NIA ਨੂੰ ਸੌਂਪੀ ਗਈ ਸੀ।