ਬਿਊਰੋ ਰਿਪੋਰਟ : ਤਰਨਤਾਰਨ ‘ਚ ਇੱਕ ਨੌਜਵਾਨ ਦਾ 1 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ । ਘਰ ਵਿੱਚ ਵਿਆਹ ਦੀਆਂ ਖੁਸ਼ੀਆਂ ਦਾ ਚਾਹ ਹਾਲਾ ਨਵਾਂ-ਨਵਾਂ ਹੀ ਸੀ । ਪਰਿਵਾਰ ਵਿੱਚ ਆਈ ਨਵੀਂ ਨੂੰਹ ਦੇ ਨਾਲ ਘਰ ਵਾਲੇ ਆਪਣੇ ਸਾਰੇ ਰਿਵਾਜ਼ ਪੂਰੇ ਕਰ ਰਹੇ ਸਨ । ਘਰ ਵਿੱਚ ਮਹਿਮਾਨਾਂ ਦੀ ਪੂਰੀ ਚਹਿਲ ਪਹਿਲ । ਪਰ ਘਰ ਦੀ ਖੁਸ਼ੀਆਂ ‘ਤੇ ਕਿਸੇ ਦੀ ਅਜਿਹੀ ਮਾੜੀ ਅੱਖ ਸੀ ਕਿ ਉਸ ਨੇ ਇੱਕ ਮਹੀਨੇ ਪਹਿਲਾਂ ਵਿਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਇਹ ਮਾੜੀ ਨਜ਼ਰ ਰੱਖਣ ਵਾਲਾ ਹੋਰ ਕੋਈ ਨਹੀਂ ਸੀ ਗੁਆਂਢੀ ਹੀ ਸੀ । ਜਿਸ ਨੇ ਘਰ ਦੇ ਬਾਹਰ ਨਿਕਲ ਦੇ ਹੀ ਸਾਜਨ ਸਿੰਘ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਇੱਕ ਗੋਲੀ ਸਾਜਨ ਦੇ ਦਿਲ ਨੂੰ ਪਾਰ ਕਰ ਗਈ । ਪਰਿਵਾਰ ਸਾਜਨ ਨੂੰ ਹਸਪਤਾਲ ਲੈਕੇ ਪਹੁੰਚਿਆ ਤਾਂ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਵਾਰਦਾਤ ਦੀ ਇਤਲਾਹ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਆਂਢੀ ਨੇ ਮਾਰੀ ਇਸ ਵਜ੍ਹਾ ਨਾਲ ਗੋਲੀ
ਮ੍ਰਿਤਕ ਸਾਜਨ ਸਿੰਘ ਪੱਟੀ ਦੀ ਸਿੰਗਲ ਬਸਤੀ ਦਾ ਰਹਿਣ ਵਾਲਾ ਸੀ ਅਤੇ ਮੌਕੇ ‘ਤੇ ਪਹੁੰਚੇ DSP ਸਤਨਾਮ ਸਿੰਘ ਅਤੇ ਇੰਸਪੈਕਟਰ ਪਰਮਜੀਤ ਸਿੰਘ ਵਿਰਸੀ ਨੇ ਦੱਸਿਆ ਕਿ ਸਾਜਨ ਨੂੰ ਗੋਲੀ ਉਸ ਦੇ ਗੁਆਂਢੀ ਜਰਮਨ ਸਿੰਘ,ਕਰਣ ਅਤੇ ਅੱਬੀ ਨੇ ਹੀ ਮਾਰੀ ਸੀ । ਸਾਜਨ ਦੇ ਨਾਲ ਉਸ ਦੀ ਪੁਰਾਣੀ ਦੁਸ਼ਮਣੀ ਸੀ । ਸ਼ਾਮ ਨੂੰ ਜਦੋਂ ਮ੍ਰਿਤਕ ਸਾਜਨ ਘਰ ਤੋਂ ਬਹਰ ਨਿਕਲਿਆ ਸੀ ਤਾਂ ਮੁਲਜ਼ਮਾਂ ਨੇ ਉਸ ‘ਤੇ ਗੋਲੀਆਂ ਚੱਲਾ ਦਿੱਤੀਆਂ,ਇੱਕ ਗੋਲੀ ਸਾਜਨ ਦੇ ਦਿਲ ਦੇ ਆਰ-ਪਾਰ ਹੋ ਜਾਣ ਦੀ ਵਜ੍ਹਾ ਕਰਕੇ ਉਸ ਦੀ ਹਾਲਤ ਨਾਜ਼ੁਕ ਸੀ । ਚਾਚੇ ਦੇ ਭਰਾ ਵਿਜੇ ਮੁਤਾਬਿਕ ਜਲਦਬਾਜ਼ੀ ਵਿੱਚ ਸਾਜਨ ਨੂੰ ਉਨ੍ਹਾਂ ਨੇ ਮੋਟਰ ਸਾਈਕਲ ‘ਤੇ ਹੀ ਬਿਠਾ ਕੇ ਸਿਵਲ ਹਸਪਤਾਲ ਪਹੁੰਚਾਇਆ ਪਰ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ । ਹਾਲਤ ਵੇਖ ਦੇ ਹੋਏ ਉਹ ਸਾਜਨ ਨੂੰ ਪ੍ਰਾਈਵੇਟ ਹਸਤਪਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
ਪਤਨੀ ਪੁੱਛ ਰਹੀ ਹੈ ਸਵਾਲ
ਚਾਚੇ ਦੇ ਭਰਾ ਵਿਜੈ ਨੇ ਦੱਸਿਆ ਕਿ ਸਾਜਨ ਦੇ ਵਿਆਹ ਨੂੰ ਇੱਕ ਮਹੀਨਾ ਹੀ ਹੋਇਆ ਸੀ । ਪਤਨੀ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਫਿਕਾ ਨਹੀਂ ਪਿਆ ਸੀ ਕਿ ਘਰ ਵਿੱਚ ਬੁਰੀ ਖਬਰ ਆ ਗਈ । ਪਰਿਵਾਰ ਦੇ ਨਾਲ ਕੁੜੀ ਦੇ ਲਈ ਵੀ ਇਹ ਸਦਮਾ ਹੁਣ ਉਮਰ ਭਰ ਉਸ ਦੇ ਨਾਲ ਹੀ ਰਹੇਗਾ । ਕੁੜੀ ਦਾ ਰੋਹ-ਰੋਹ ਕੇ ਬੁਰਾ ਹਾਲ ਹੈ,ਉਸ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਸ ਦੇ ਨਾਲ ਅਜਿਹਾ ਕਿਉਂ ਹੋਇਆ । ਪੁਲਿਸ ਨੇ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਲਈ ਅਤੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ ‘ਤੇ ਮੁਲਜ਼ਮਾਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਪਰਿਵਾਰ ਦੀ ਮੰਗ ਹੈ ਕਿ ਸਾਜਨ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ।