International

ਸਾਡਾ ਆਰਥਿਕ ਭਵਿੱਖ ਚੀਨ ਦੇ ਹੱਥਾਂ ਵਿੱਚ : ਤਾਲਿਬਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਾਲਿਬਾਨ ਨੇ ਕਿਹਾ ਹੈ ਕਿ ਸਾਡਾ ਆਰਥਿਕ ਭਵਿੱਖ ਚੀਨ ਦੇ ਹੱਥਾਂ ਵਿੱਚ ਹੈ। ਤਾਲਿਬਾਨ ਨੇ ਕਿਹਾ ਹੈ ਕਿ ਚੀਨ ਨੇ ਯੁੱਧ ਨਾਲ ਲੜ ਰਹੇ ਦੇਸ਼ ਦੇ ਮੁੜ ਵਸੇਬੇ ਲਈ ਮਦਦ ਕਰਨ ਦੀ ਵੀ ਗੱਲ ਕਹੀ ਹੈ। ਇਤਾਲਵੀ ਪ੍ਰਕਾਸ਼ਨ ਲਾ-ਰਿਪਬਲਿਕਾ ਵਿੱਚ ਛਾਪੇ ਗਏ ਇਕ ਇੰਟਰਵਿਊ ਵਿਚ ਮੁਜਾਹਿਦ ਨੇ ਕਿਹਾ ਹੈ ਕਿ ਚੀਨ ਸਾਡਾ ਅਹਿਮ ਭਾਈਵਾਲ ਹੈ।

ਚੀਨ ਅਫਗਾਨਿਸਤਾਨ ਵਿੱਚ ਨਿਵੇਸ਼ ਤੇ ਨਿਰਮਾਣ ਲਈ ਵੀ ਤਿਆਰ ਹੈ।31 ਅਗਸਤ ਤੱਕ ਅਫਗਾਨਿਸਤਾਨ ਤੋਂ ਸਾਰੇ ਵਿਦੇਸ਼ੀ ਸੈਨਿਕ ਨਿਕਲ ਚੁੱਕੇ ਹਨ ਤੇ ਤਾਲਿਬਾਨ ਨੇ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਹਾਲਾਂਕਿ ਤਾਲਿਬਾਨ ਆਰਥਿਕ ਸੰਕਟ ਨਾਲ ਲੜ ਰਿਹਾ ਹੈ।