The Khalas Tv Blog Punjab ਗਰਲ ਫਰੈਂਡ ਦੀ ਵਜ੍ਹਾ ਕਰਕੇ ਪੁਲਿਸ ਦੀ ਰਡਾਰ ਤੇ ਆਇਆ ਤੇਜਾ ! ਪੁਲਿਸ ਤੋਂ ਬਦਲਾ ਲੈਣ ਦੇ ਚੱਕਰ ‘ਚ ਹੋਇਆ ਬੁਰਾ ਹਾਲ !
Punjab

ਗਰਲ ਫਰੈਂਡ ਦੀ ਵਜ੍ਹਾ ਕਰਕੇ ਪੁਲਿਸ ਦੀ ਰਡਾਰ ਤੇ ਆਇਆ ਤੇਜਾ ! ਪੁਲਿਸ ਤੋਂ ਬਦਲਾ ਲੈਣ ਦੇ ਚੱਕਰ ‘ਚ ਹੋਇਆ ਬੁਰਾ ਹਾਲ !

ਬਿਉਰੋ ਰਿਪੋਰਟ : ਬੱਸੀ ਪਠਾਣਾਂ ਵਿੱਚ ਮਾਰੇ ਗਏ ਗੈਂਗਸਟਰ ਤਜਿੰਦਰ ਸਿੰਘ ਤੇਜਾ ਬਾਰੇ ਵੱਡਾ ਖੁਲਾਸਾ ਹੋਇਆ ਹੈ । ਜਾਣਕਾਰੀ ਮੁਤਾਬਿਕ ਉਹ ਆਪਣੀ ਗਰਲ ਫਰੈਂਡ ਦੀ ਵਜ੍ਹਾ ਕਰਕੇ ਪੁਲਿਸ ਦੇ ਰਡਾਰ ‘ਤੇ ਆਇਆ ਸੀ । ਪੁਲਿਸ ਨੂੰ ਕਾਂਸਟੇਬਲ ਕੁਲਦੀਪ ਬਾਜਵਾ ਦੇ ਕਤਲ ਵਿੱਚ ਤਜਿੰਦਰ ਸਿੰਘ ਤੇਜਾ ਦੀ ਤਲਾਸ਼ ਸੀ । ਪੁਲਿਸ ਨੇ 14 ਜਨਵਰੀ ਨੂੰ ਤੇਜਾ ਦੇ ਸਾਥੀ ਜ਼ੋਰਾ ਨੂੰ ਜੀਰਕਪੁਰ ਤੋਂ ਗ੍ਰਿਫਤਾਰ ਕੀਤਾ ਸੀ । ਉਸ ਨੇ ਦੱਸਿਆ ਕਿ ਦਿੱਲੀ ਵਿੱਚ ਤੇਜਾ ਆਪਣੀ ਪ੍ਰੇਮਿਕਾ ਦੇ ਨਾਲ ਰਹਿੰਦਾ ਹੈ । ਉਸ ਤੋਂ ਬਾਅਦ ਪੰਜਾਬ ਪੁਲਿਸ ਜਦੋਂ ਤੇਜਾ ਨੂੰ ਫੜਨ ਲਈ ਗਈ ਤਾਂ ਉਹ ਫਰਾਰ ਹੋ ਗਿਆ ਜਦਕਿ ਉਸ ਦੀ ਦੋਸਤ ਪੁਲਿਸ ਦੇ ਹੱਥੀ ਚੜ ਗਈ ਸੀ । ਇੰਸਪੈਕਟਰ ਸੁਰਿੰਦਰ ਕੁਮਾਰ ਨੇ ਜ਼ੋਰਾ ਦੀ ਜਾਣਕਾਰੀ ‘ਤੇ ਦਿੱਲੀ ਵਿੱਚ ਤੇਜਾ ਦੇ ਟਿਕਾਣਿਆਂ ‘ਤੇ ਛਾਪਾ ਮਾਰਿਆ ਸੀ । ਇਸ ਲਈ ਤਜਿੰਦਰ ਸਿੰਘ ਤੇਜਾ ਇੰਸਪੈਕਟਰ ਸੁਰਿੰਦਰ ਕੁਮਾਰ ਤੋਂ ਬਦਲਾ ਲੈਣਾ ਚਾਉਂਦਾ ਸੀ ।

ਦੱਸਿਆ ਜਾ ਰਿਹਾ ਹੈ ਕਿ ਤੇਜਾ ਨੇ ਹੀ ਇੰਸਪੈਕਟਰ ਸੁਰਿੰਦਰ ਕੁਮਾਰ ਤੋਂ ਬਦਲਾ ਲੈਣ ਦਾ ਪਲਾਨ ਬਣਾਇਆ ਸੀ ਪਰ ਉਹ ਆਪ ਹੀ ਇਸ ਜਾਲ ਵਿੱਚ ਫਸ ਗਿਆ । ਪੁਲਿਸ ਨੂੰ ਤੇਜਾ ਅਤੇ ਉਸ ਦੇ ਸਾਥੀਆਂ ਦੇ ਜਿਵੇਂ ਹੀ ਬੱਸੀ ਪਠਾਣਾਂ ਆਉਣ ਦੀ ਜਾਣਕਾਰੀ ਮਿਲੀ AGTF ਦੀ ਟੀਮ ਨੇ ਤੇਜਾ ਅਤੇ ਉਸ ਦੇ ਸਾਥੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੈਂਗਸਟਰ ਤੇਜਾ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ,ਜਵਾਬੀ ਕਾਰਵਾਈ ਵਿੱਚ ਤੇਜਾ ਅਤੇ ਉਸ ਦਾ ਸਾਥੀ ਮਾਰਿਆ ਗਿਆ । ਤਜਿੰਦਰ ਸਿੰਘ ਤੇਜਾ ਜਿਸ ਥਾਰ ਵਿੱਚ ਸੀ ਉਸ ਦੇ ਮਾਲਿਕ ਦਾ ਵੀ ਪਤਾ ਚੱਲ ਗਿਆ ਹੈ । ਪੁਲਿਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਫਰਾਰ ਦੱਸਿਆ ਜਾ ਰਿਹਾ ਹੈ।

ਤੇਜਾ ‘ਤੇ 40 ਤੋਂ ਵੱਧ ਮਾਮਲੇ ਦਰਜ ਹਨ ਅਤੇ ਉਹ 16 ਨਵੰਬਰ 2022 ਨੂੰ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ । ਤੇਜਾ ਅਤੇ ਉਸ ਦੇ ਗੈਂਗ ਨੇ ਹੀ 8 ਜਨਵਰੀ ਨੂੰ ਪੰਜਾਬ ਪੁਲਿਸ ਦੇ ਕਾਂਸਟੇਬਰ ਕੁਲਦੀਪ ਬਾਜਵਾ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਸੀ । ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਹੀ ਇਸੇ ਗੈਂਗ ਦੇ ਮੈਂਬਰ ਗੈਂਗਸਟਰ ਜ਼ੋਰਾ ਨੂੰ ਜੀਰਕਪੁਰ ਤੋਂ ਗ੍ਰਿਫਤਾਰ ਕੀਤਾ ਸੀ।

ਗੈਂਗਸਟਰ ਤਜਿੰਦਰ ਸਿੰਘ ਉਰਫ ਤੇਜਾ ਦੀ ਮਾਂ ਨੇ ਪੁਲਿਸ ‘ਤੇ ਹੀ ਉਸ ਦੇ ਪੁੱਤਰ ਨੂੰ ਗੈਂਗਸਟਰ ਬਣਾਉਣ ਦਾ ਦੋਸ਼ ਲਗਾਇਆ ਹੈ। ਤੇਜਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਂ ਨੇ ਦੱਸਿਆ ਕਿ ਜਦੋਂ ਉਹ ਜੇਲ੍ਹ ਵਿੱਚ ਸੀ ਤਾਂ ਵੀ ਉਸ ‘ਤੇ ਕਈ ਪਰਚੇ ਦਰਜ ਕੀਤੇ ਗਏ ਸਨ। ਪੁਲਿਸ ਦੇ ਡਰ ਕਾਰਨ ਉਹ ਮਿਲਣ ਲਈ ਵੀ ਘਰ ਨਹੀਂ ਆਇਆ ਪਰ ਅੱਜ ਪਤਾ ਲੱਗਾ ਕਿ ਉਸ ਦੇ ਲੜਕੇ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਨੂੰ ਅਫਸੋਸ ਹੈ ਕਿ ਉਹ ਆਪਣੇ ਬੇਟੇ ਨੂੰ ਆਖਰੀ ਵਾਰ ਵੀ ਨਹੀਂ ਮਿਲ ਸਕੀ।

Exit mobile version