ਅਮਰੀਕਾ ਨੇ ਰੂਸੀ ਗੈਸ ਅਤੇ ਤੇਲ ਦੀ ਦਰਾਮਦ ‘ਤੇ ਲਗਾਈ ਰੋਕ
‘ਦ ਖ਼ਾਲਸ ਬਿਊਰੋ : ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਰੂਸ ਤੋਂ ਤੇਲ, ਕੋਲਾ ਤੇ ਕੁਦਰਤੀ ਗੈਸ ਦਰਾਮਦ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਰੂਸ ਵੱਲੋਂ ਯੁਕਰੇਨ ’ਤੇ ਕੀਤੇ ਗਏ ਹਮਲੇ ਨੂੰ ਵੇਖਦਿਆਂ ਲਗਾਈ ਗਈ ਹੈ।ਬਾਇਡਨ ਨੇ ਇਹ ਦਾਅਵਾ ਕਰਦਿਆਂ ਕਿਹਾ ਕਿ ਅਮਰੀਕਾ ਦੇ ਇਸ ਕਦਮ ਨਾਲ ਰੂਸ ਦੀ ਆਰਥਿਕਤਾ ਨੂੰ ਡੂੰਘੀ ਸੱਟ ਵੱਜੇਗੀ।