ਕਵਿਤਾ – ਕਿਸਾਨ
‘ਦ ਖ਼ਾਲਸ ਬਿਊਰੋ:- ਕਿਸਾਨ ਇਹ ਕਿਸਾਨ ਮੇਰੀ ਮਾਂ ਵਰਗਾ, ਜੋ ਵੱਗਦੀ ਠੰਡੀ ਹਵਾ ਵਰਗਾ। ਮਿਹਨਤ ਕਰਦਾ ਜੋ ਦਿਨ ਰਾਤ, ਦਾਣੇ-ਦਾਣੇ ਦੀ ਕਰੇ ਸੰਭਾਲ। ਪੂਰੀ ਦੁਨੀਆ ਲਈ ਅੰਨ ਉਗਾ ਕੇ, ਆਪ ਇਹ ਭੁੱਖਾ ਸੌਂਦਾ ਏ। ਹੱਸਦਾ ਰਹਿੰਦਾ ਜੋ ਬੱਚਿਆਂ ਅੱਗੇ, ਉਹ ਕੱਲਾ ਬਹਿ ਕੇ ਰੋਂਦਾ ਏ। ਇਹ ਕਿਸਾਨ ਮੇਰੇ ਪਿਉ ਵਰਗਾ, ਬਲ਼ਦੇ ਦੀਵੇ ਦੀ ਲੋਅ ਵਰਗਾ।