ਪ੍ਰੀਖਿਆ ਦੇਣ ਵੇਲੇ ਕਕਾਰ ਪਹਿਨਣ ਤੋਂ ਪਾਬੰਦੀ ਹਟੀ
‘ਦ ਖ਼ਾਲਸ ਬਿਊਰੋ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ਨੇ ਪ੍ਰੀਖਿਆਵਾਂ ਵਿਚ ਸਿੱਖ ਵਿਦਿਆਰਥੀਆਂ ਵੱਲੋਂ ਪੰਜ ਕਕਾਰ ਧਾਰਨ ਨੂੰ ਸਿੱਖ ਵਿਦਿਆਰਥੀਆਂ ਦਾ ਮੌਲਿਕ ਹੱਕ ਕਰਾਰ ਦਿੱਤਾ ਹੈ ਤੇ ਇਹ ਲੜਾਈ ਦਿੱਲੀ ਗੁਰਦੁਆਰਾ ਕਮੇਟੀ ਵਾਸਤੇ ਵੱਡੀ ਜਿੱਤ ਹੈ ।