ਮੋਤੀਆਂ ਵਾਲੀ ਸਰਕਾਰ ਰੱਜ ਕੇ ਲੁਟਾਉਂਦੀ ਰਹੀ ਖ਼ਜ਼ਾਨਾ
‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਲਾਹਕਾਰਾਂ ਦੀ ਫੌਜ ਤੋਂ ਬਿਨਾਂ ਆਪਣੇ-ਆਪ ਨੂੰ ਸੋਸ਼ਲ ਮੀਡੀਆ ‘ਤੇ ਚਮਕਾਉਣ ਲਈ 50 ਤੋਂ ਵੱਧ ਮਾਹਿਰਾਂ ਦੀ ਇੱਕ ਵੱਖਰੀ ਪਲਟੂਨ ਰੱਖੀ ਹੋਈ ਸੀ। ਡਿਜੀਟਲ ਮੀਡੀਆ ਐਗਜ਼ੀਕਿਊਟਿਵ ਤੋਂ ਲੈ ਕੇ ਵੀਡੀਓ ਐਡੀਟਰ ਅਤੇ ਗ੍ਰਾਫਿਕ ਡਿਜ਼ਾਇਨਰ ਤਾਇਨਾਤ ਕੀਤੇ ਗਏ ਸਨ,