ਚੰਡੀਗੜ੍ਹ ਤੇ ਪੰਜਾਬ ‘ਚ ਨਵੰਬਰ ਮਹੀਨੇ ਵਿੱਚ ਨਹੀਂ ਪਈ ਠੰਢ, ਦਿਨ ਅਤੇ ਰਾਤ ਦੇ ਤਾਪਮਾਨ ‘ਚ ਗਿਰਾਵਟ
Mohali : ਪੰਜਾਬ-ਚੰਡੀਗੜ੍ਹ ਵਿੱਚ ਨਵੰਬਰ ਦਾ ਮਹੀਨਾ ਸੁੱਕਾ ਰਿਹਾ। ਇਸ ਮਹੀਨੇ 99 ਫੀਸਦੀ ਘੱਟ ਮੀਂਹ ਪਿਆ। ਜਿਸ ਕਾਰਨ ਇਸ ਵਾਰ ਨਵੰਬਰ ਵਿੱਚ ਠੰਢ ਵੀ ਘੱਟ ਰਹੀ ਹੈ। ਬੀਤੇ ਦਿਨ ਪੰਜਾਬ ਦੇ ਤਾਪਮਾਨ ਵਿੱਚ 1.2 ਡਿਗਰੀ ਅਤੇ ਚੰਡੀਗੜ੍ਹ ਵਿੱਚ 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਘੱਟੋ-ਘੱਟ ਤਾਪਮਾਨ ਅਜੇ ਵੀ ਆਮ ਨਾਲੋਂ 2.6 ਡਿਗਰੀ ਘੱਟ ਸੀ।
