‘CM ਭਗਵੰਤ ਮਾਨ ਵੀ ਕਰਨਗੇ ਮੈਡੀਟੇਸ਼ਨ’, 2 ਵਜੇ ਤੱਕ ਦੀਆਂ 7 ਖਾਸ ਖ਼ਬਰਾਂ
Punjab news : ਤਿੰਨ ਜਨਵਰੀ ਦੀਆਂ ਦੁਪਹਿਰ ਦੋ ਵਜੇ ਤੱਕ ਦੀ ਸੱਤ ਖਾਸ ਖਬਰਾਂ ਦੇਖੋ।
Punjab news
Punjab news : ਤਿੰਨ ਜਨਵਰੀ ਦੀਆਂ ਦੁਪਹਿਰ ਦੋ ਵਜੇ ਤੱਕ ਦੀ ਸੱਤ ਖਾਸ ਖਬਰਾਂ ਦੇਖੋ।
Top News of Punjab -03 ਜਨਵਰੀ ਦੀਆਂ 13 ਵੱਡੀਆਂ ਖ਼ਬਰਾਂ
ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਅਧਿਆਪਕ ਦੂਜੇ ਕੰਮਾਂ ਦੇ ਬੋਝ ਕਾਰਨ ਹੋਰ ਕੰਮਾਂ ਵਿੱਚ ਰੁੱਝ ਜਾਂਦੇ ਹਨ। ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ।
ਲੁਧਿਆਣਾ ਵਿੱਚ ਬੀਤੀ ਰਾਤ ਇੱਕ ਟਰੱਕ ਡਰਾਈਵਰ ਵੱਲੋਂ ਕਥਿਤ ਤੋਰ ਉੱਤੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਪੱਖੇ ਨਾਲ ਬੰਨ੍ਹੀ ਰੱਸੀ ਨਾਲ ਲਟਕਦੀ ਮਿਲੀ।
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਅੱਜ ਵੀ ਧੁੰਦ ਅਤੇ ਠੰਢ ਦਾ ਕਹਿਰ ਜਾਰੀ ਰਹੇਗਾ। ਵਿਭਾਗ ਨੇ ਸੰਘਣੀ ਧੁੰਦ ਅਤੇ ਠੰਢ ਦਾ ਅਲਰਟ ਜਾਰੀ ਕੀਤਾ ਹੈ।
ਸ਼ਹੀਦ ਭਗਤ ਸਿੰਘ ਨਗਰ ਦਾ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਸੇਖੋਂ ਇੱਕ ਕਨਾਲ ਵਿੱਚੋਂ 12 ਲੱਖ ਤੱਕ ਆਲੂ ਦੇ ਬੀਜ ਤਿਆਰ ਕਰ ਰਿਹਾ ਹੈ।
ਬੰਦੀ ਸਿੰਘ ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਤੋਂ ਬਾਅਦ ਹੁਣ ਪਟਿਆਲਾ ਜੇਲ੍ਹ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਵੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਜ਼ਾ ਮੁਆਫ਼ੀ ਨੂੰ ਲੈ ਕੇ ਖੁੱਲੀ ਚਿੱਠੀ ਲਿਖੀ ਹੈ।
ਇੱਕ ਪਾਸੇ ਜਿੱਥੇ ਆਲੂ ਦੀ ਫ਼ਸਲ ਨੂੰ ਲੱਗੀ ਬਿਮਾਰੀ ਕਾਰਨ ਸੱਠ ਫ਼ੀਸਦੀ ਫ਼ਸਲ ਤਬਾਹ ਹੋ ਗਈ, ਉੱਥੇ ਹੀ ਦੂਜੇ ਪਾਸੇ ਬਾਜ਼ਾਰ ਵਿੱਚ ਪਿਛਲੇ ਸਾਲ ਨਾਲੋਂ ਅੱਧ ਤੋਂ ਵੀ ਘੱਟ ਰੇਟ ਹੋਣ ਕਾਰਨ ਬਚੀ ਫ਼ਸਲ ਘਾਟੇ ਵਿੱਚ ਵਿਕ ਰਹੀ ਹੈ।
ਮੁਹਾਲੀ-ਚੰਡੀਗੜ੍ਹ 'ਚ ਬਹੁਤ ਸਾਰੇ ਪੈਟਰੋਲ ਪੰਪਾਂ 'ਤੇ ਪੈਟਰੋਲ ਖਤਮ ਹੋ ਚੁੱਕਿਆ ਹੈ | ਆਮ ਲੋਕਾਂ 'ਚ ਡਰ ਹੈ ਕਿ ਜੇ ਪੈਟਰੋਲ ਖਤਮ ਹੋਇਆ ਤਾਂ ਮੋਟਰ ਗੱਡੀਆਂ ਕਿਵੇਂ ਚੱਲਣਗੀਆਂ |
ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਪੰਜਾਬ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਸੂਬੇ ਦੇ 4100 ਪੰਪਾਂ ਵਿੱਚੋਂ 30% ਬੀਤੀ ਰਾਤ ਹੀ ਖ਼ਾਲੀ ਸਨ।