ਪਾਕਿਸਤਾਨੀ ਮਾਡਲ ਨੇ ਸਿੱਖ ਜਗਤ ਤੋਂ ਮੰਗੀ ਮੁਆਫੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਤੇ ਦਿਨੀਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਇੱਕ ਪਾਕਿਸਤਾਨੀ ਮਾਡਲ ਵੱਲੋਂ ਕੁੱਝ ਤਸਵੀਰਾਂ ਖਿਚਵਾਈਆਂ ਗਈਆਂ ਸਨ, ਜਿਸ ਦਾ ਸਿੱਖ ਭਾਈਚਾਰੇ ਨੇ ਬਹੁਤ ਵਿਰੋਧ ਕੀਤਾ। ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਵਾਲਾ ਲਾਲਾ ਨਾਂ ਦੀ ਇਸ ਪਾਕਿਸਤਾਨੀ ਮਾਡਲ ਨੇ ਆਪਣੇ ਇੰਸਟਾਗ੍ਰਾਮ ਪੇਜ ਤੋਂ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ਲਈ ਮੁਆਫੀ ਮੰਗੀ।