ਏਸ਼ੀਆ ਹਾਕੀ ਕੱਪ ਵਿਚ ਜਾਪਾਨ ਨੇ ਤੀਸਰੀ ਵਾਰ ਹਾਸਿਲ ਕੀਤੀ ਜਿੱਤ
‘ਦ ਖ਼ਾਲਸ ਬਿਊਰੋ : ਏਸ਼ੀਆ ਕੱਪ ਹਾਕੀ ਵਿਚ ਜਾਪਾਨ ਨੇ ਤੀਸਰੀ ਵਾਰ ਫਾਈਨਲ ਮੁਕਾਬਲੇ ਵਿੱਚ ਆਪਣੇ ਰਵਾਇਤੀ ਵਿਰੋਧੀ ਦੱਖਣੀ ਕੋਰੀਆ ਨੂੰ 4-2 ਗੋਲਾਂ ਨਾਲ ਹਰਾ ਕੇ ਚੈਂਪੀਅਨ ਤਾਜ ਪਹਿਨਿਆ। ਇਸ ਤੋਂ ਪਹਿਲਾਂ ਜਪਾਨ 2007, 2013 ਚੈਂਪੀਅਨ ਬਣਿਆ ਸੀ ,ਜਦਕਿ ਫਾਈਨਲ ਤੋਂ ਪਹਿਲਾਂ ਭਾਰਤ ਨੇ ਚੀਨ ਨੂੰ 2-0 ਗੋਲਾਂ ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।