India International

ਏਸ਼ੀਆ ਹਾਕੀ ਕੱਪ ਵਿਚ ਜਾਪਾਨ ਨੇ ਤੀਸਰੀ ਵਾਰ ਹਾਸਿਲ ਕੀਤੀ ਜਿੱਤ

‘ਦ ਖ਼ਾਲਸ ਬਿਊਰੋ : ਏਸ਼ੀਆ ਕੱਪ ਹਾਕੀ ਵਿਚ ਜਾਪਾਨ ਨੇ ਤੀਸਰੀ ਵਾਰ ਫਾਈਨਲ ਮੁਕਾਬਲੇ ਵਿੱਚ ਆਪਣੇ ਰਵਾਇਤੀ ਵਿਰੋਧੀ ਦੱਖਣੀ ਕੋਰੀਆ ਨੂੰ 4-2 ਗੋਲਾਂ ਨਾਲ ਹਰਾ ਕੇ ਚੈਂਪੀਅਨ ਤਾਜ ਪਹਿਨਿਆ। ਇਸ ਤੋਂ ਪਹਿਲਾਂ ਜਪਾਨ  2007, 2013 ਚੈਂਪੀਅਨ ਬਣਿਆ ਸੀ ,ਜਦਕਿ  ਫਾਈਨਲ ਤੋਂ ਪਹਿਲਾਂ ਭਾਰਤ ਨੇ ਚੀਨ ਨੂੰ 2-0 ਗੋਲਾਂ ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਭਾਰਤੀ ਕੁੜੀਆਂ ਏਸ਼ੀਆ ਕੱਪ ਹਾਕੀ  ਦੀਆਂ ਵਰਤਮਾਨ  ਚੈਂਪੀਅਨ ਸਨ । 

ਏਸ਼ਿਆਈ ਹਾਕੀ ਵਿੱਚ ਭਾਰਤੀ ਕੁੜੀਆਂ ਤੋਂ ਇਕ ਵਾਰ ਫਿਰ ਚੈਂਪੀਅਨ ਤਾਜ ਖੁੱਸ ਗਿਆ ਹੈ। ਭਾਰਤੀ ਕੁੜੀਆਂ ਆਪਣੇ ਜੇਤੂ ਖ਼ਿਤਾਬ ਦੀ ਲਾਜ ਨੂੰ ਬਚਾ ਨਾ ਸਕੀਆ ਕਿਉਂਕਿ ਭਾਰਤ ਨੂੰ ਪੂਲ ਮੈਚਾਂ ਵਿੱਚ ਜਾਪਾਨ ਹੱਥੋਂ  0-2 ਗੋਲਾਂ ਦੀ ਹੋਈ ਹਾਰ  ਦਾ ਖਮਿਆਜ਼ਾ ਵੱਡੇ ਰੂਪ ਵਿੱਚ ਭੁਗਤਣਾ ਪਿਆ। ਜਿਸ ਕਰਕੇ ਭਾਰਤ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਕੋਲੋਂ ਵੀ  2-3 ਗੋਲਾਂ ਨਾਲ ਹਾਰ ਗਿਆ  । ਜਾਪਾਨ ਅਤੇ ਦੱਖਣੀ ਕੋਰੀਆ ਨੇ ਆਪੋ ਆਪਣੇ ਪੂਲਾਂ ਵਿੱਚ ਸਰਵੋਤਮ ਸਥਾਨ ਹਾਸਲ ਕੀਤਾ ਜਦ ਕਿ ਭਾਰਤ ਅਤੇ ਚੀਨ ਦੀਆਂ ਟੀਮਾਂ ਆਪੋ ਆਪਣੇ ਪੂਲਾਂ ਵਿੱਚ ਦੂਸਰੇ ਸਥਾਨ ਉੱਤੇ ਰਹੀਆਂ।