14 ਸੂਬਿਆਂ ‘ਚ ਧੁੰਦ, ਦਿੱਲੀ-ਕੋਲਕਾਤਾ ਹਵਾਈ ਅੱਡੇ ‘ਤੇ 295 ਉਡਾਣਾਂ ਲੇਟ
ਦੇਸ਼ ਦੇ 14 ਸੂਬਿਆਂ ‘ਚ ਸੰਘਣੀ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਵਿਜ਼ੀਬਿਲਟੀ ਜ਼ੀਰੋ ਮੀਟਰ ਤੱਕ ਘੱਟ ਗਈ ਹੈ। ਇਸ ਕਾਰਨ ਕਈ ਉਡਾਣਾਂ ਅਤੇ ਟਰੇਨਾਂ ਲੇਟ ਹੋ ਗਈਆਂ। ਇਕੱਲੇ ਦਿੱਲੀ ਹਵਾਈ ਅੱਡੇ ‘ਤੇ ਸ਼ਨੀਵਾਰ ਸਵੇਰੇ 255 ਉਡਾਣਾਂ ਸਮੇਂ ‘ਤੇ ਨਹੀਂ ਉਤਰ ਸਕੀਆਂ। 43 ਉਡਾਣਾਂ ਰੱਦ ਕਰ