India Punjab

ਪੰਜਾਬ ‘ਚ ਰੁਕਿਆ ਨਹੀਂ ਮੀਂਹ ! ਇਸ ਦਿਨ ਤੋਂ ਮੁੜ ਲਗਾਤਾਰ 2 ਦਿਨ ਬਾਰਿਸ਼ ! ਕਿਸਾਨਾਂ ਲਈ ਵੱਡਾ ਅਲਰਟ

ਪੰਜਾਬ ਮੌਸਮ ਵਿਭਾਗ ਨੇ ਅੱਜ ਮੀਂਹ ਦਾ ਜਿਹੜਾ ਅਲਰਟ ਕੀਤਾ ਉਹ ਸੱਚ ਸਾਬਿਤ ਹੋ ਰਿਹਾ ਹੈ । ਜਿੰਨਾਂ ਇਲਾਕਿਆਂ ਵਿੱਚ ਮੀਂਹ ਪਿਆ ਹੈ ਉਨ੍ਹਾਂ ਵਿੱਚ ਨਾਭਾ,ਸੰਗਰੂਰ,ਪਟਿਆਲਾ,ਸਮਾਣਾ,ਪਟਿਆਲਾ,ਰਾਜਪੁਰਾ, ਸ੍ਰੀ ਫਤਿਹਗੜ੍ਹ ਸਾਹਿਬ, ਮਾਨਸਾ, ਬਰਨਾਲਾ, ਬਠਿੰਡਾ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨ ਤਾਰਨ, ਕਪੂਰਥਲਾ ਅਤੇ ਅੰਮ੍ਰਿਤਸਰ ਹੈ । ਮੌਸਮ ਵਿਭਾਗ ਨੇ 24 ਅਤੇ 25 ਨੂੰ ਮੌਸਮ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਹੈ, ਜਦਕਿ 26 ਅਤੇ 27 ਅਪ੍ਰੈਲ ਨੂੰ ਮੁੜ ਤੋਂ ਮੀਂਹ ,40 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ । ਉਧਰ ਘੱਟੋ-ਘੱਟ ਤਾਪਮਾਨ ਅੱਜ 0.4 ਡਿਗਰੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ ਜਿਸ ਦੀ ਵਜ੍ਹਾ ਕਰਕੇ ਮੁਹਾਲੀ ਵਿੱਚ ਸਭ ਤੋਂ ਵੱਧ 23 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਜਦਕਿ ਰੂਪਨਗਰ ਦਾ ਸਭ ਤੋਂ ਘੱਟ 17 ਡਿਗਰੀ ਹੈ । ਚੰਡੀਗੜ੍ਹ,ਅੰਮ੍ਰਿਤਸਰ,ਪਟਿਆਲਾ,ਲੁਧਿਆਣਾ ਦਾ ਤਾਪਮਾਨ 20 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ ।

ਉਧਰ ਹਰਿਆਣਾ ਦਿਨ ਦਾ ਤਾਪਮਾਨ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ । ਪਰਵਲ ਦਾ ਸਭ ਤੋਂ ਵੱਧ ਦਿਨ ਦਾ ਤਾਪਮਾਨ 39 ਡਿਗਰੀ ਦਰਜ ਕੀਤਾ ਗਿਆ ਹੈ । ਪੰਚਕੂਲਾ ਵਿੱਚ ਦਿਨ ਦਾ ਤਾਪਮਾਨ ਸਭ ਤੋਂ ਘੱਟ 34 ਦਰਜ ਕੀਤਾ ਗਿਆ ਹੈ ।

ਹਿਮਾਚਲ ਵਿੱਚ ਇੱਕ ਹਫਤੇ ਲਈ ਮੀਂਹ ਦੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ । ਇਸ ਦੌਰਾਨ ਅੱਜ ਹਨੇਰੀ ਅਤੇ ਤੂਫਾਨ ਦਾ ਯੈਲੋ ਅਲਰਟ ਹੈ । ਉੱਚੇ ਇਲਾਕਿਆਂ ਵਿੱਚ ਬਰਫਬਾਰੀ ਵੀ ਹੋ ਸਕਦੀ ਹੈ । ਮੌਸਮ ਵਿਭਾਗ ਨੇ ਕਿਹਾ ਕਿ ਕੱਲ ਅਤੇ ਪਰਸੋ ਪੱਛਮੀ ਗੜਬੜੀ ਥੋੜੀ ਕਮਜ਼ੋਰ ਪਏਗੀ ਪਰ 26 ਤੋਂ 29 ਅਪ੍ਰੈਲ ਤੱਕ ਪੱਛਮੀ ਗੜਬੜੀ ਦਾ ਵੱਡਾ ਅਸਰ ਵੇਖਣ ਨੂੰ ਮਿਲੇਗਾ । ਉਧਰ MP ਦੇ 15 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਹੈ । 3 ਦਿਨ ਤਗੜੀ ਬਾਰਿਸ਼ ਹੋਵੇਗੀ । 26 ਅਪ੍ਰੈਲ ਨੂੰ ਪੱਛਮੀ ਗੜਬੜੀ ਦਾ ਇੱਕ ਹੋਰ ਸਿਸਟਮ ਐਕਟਿਵ ਹੋਵੇਗਾ।

ਉਧਰ ਮੌਸਮ ਨੇ ਪੱਛਮੀ ਬੰਗਾਲ, ਬਿਹਾਰ, ਉੜੀਸਾ ਅਤੇ ਉੱਤਰ ਪ੍ਰਦੇਸ਼ ਵਿੱਚ 23 ਅਪ੍ਰੈਲ ਨੂੰ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਸ ਪੂਰੇ ਹਫ਼ਤੇ ਦਿੱਲੀ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਦਿੱਲੀ ‘ਚ ਗਰਮੀ ਵਧਣ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।