ਸਾਬਕਾ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 8 ਮਾਮਲਿਆਂ ’ਚ ਜ਼ਮਾਨਤ, ਪਰ ਜੇਲ੍ਹ ਤੋਂ ਨਹੀਂ ਹੋਣਗੇ ਰਿਹਾਅ
ਬਿਊਰੋ ਰਿਪੋਰਟ: ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 9 ਮਈ 2023 ਦੇ ਦੰਗਿਆਂ ਨਾਲ ਜੁੜੇ 8 ਮਾਮਲਿਆਂ ’ਚ ਜ਼ਮਾਨਤ ਦੇ ਦਿੱਤੀ ਹੈ। 9 ਮਈ ਨੂੰ ਇਮਰਾਨ ਖ਼ਾਨ ਦੇ ਸਮਰਥਕਾਂ ਨੇ ਰਾਵਲਪਿੰਡੀ ’ਚ ਫੌਜ ਦੇ ਜਨਰਲ ਹੈੱਡਕੁਆਰਟਰਸ (GHQ) ਅਤੇ ਲਾਹੌਰ ’ਚ ਫੌਜੀ ਅਧਿਕਾਰੀਆਂ ਦੇ ਘਰਾਂ ’ਤੇ ਹਮਲੇ ਕੀਤੇ ਸਨ।