ਸਰਕਾਰੀ ਕਾਲਜ ਬਚਾਓ ਮੰਚ ਨੇ ਕੀਤਾ ਐਲਾਨ, ਸੂਬਾ ਸਰਕਾਰ ਨੂੰ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਰਕਾਰੀ ਕਾਲਜ ਬਚਾਓ ਮੰਚ ਨੇ ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿੱਚ ਮੀਟਿੰਗ ਦੌਰਾਨ ਮੰਚ ਦੀ ਤਾਲਮੇਲ ਕਮੇਟੀ ਦਾ ਪੁਨਰਗਠਨ ਕੀਤਾ ਤੇ ਅਗਲੇ ਪ੍ਰੋਗਰਾਮਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਮੰਚ ਨੇ ਸਰਕਾਰੀ ਕਾਲਜਾਂ ‘ਚ ਪੱਕੀ ਭਰਤੀ ਕਰਵਾਉਣ, ਨਵੇਂ ਸਰਕਾਰੀ ਕਾਲਜ ਖੋਲ੍ਹਣ ਅਤੇ ਇਹਨਾਂ ਕਾਲਜਾਂ ਲਈ ਨਵੀਆਂ ਰੈਗੂਲਰ ਪੋਸਟਾਂ ਸਥਾਪਿਤ