ਛੱਤੀਸਗੜ੍ਹ ‘ਚ ਪੁਲਿਸ-ਨਕਸਲੀ ਮੁਕਾਬਲੇ ‘ਚ 4 ਨਕਸਲੀ ਹਲਾਕ..DRG ਜਵਾਨ ਸ਼ਹੀਦ
ਛੱਤੀਸਗੜ੍ਹ ਦੇ ਦਾਂਤੇਵਾੜਾ ਅਤੇ ਨਰਾਇਣਪੁਰ ਜ਼ਿਲ੍ਹਿਆਂ ਦੀ ਸਰਹੱਦ ‘ਤੇ ਅਬੂਝਾਮਦ ਦੇ ਜੰਗਲ ਵਿੱਚ ਸ਼ਨੀਵਾਰ ਦੇਰ ਰਾਤ ਪੁਲਿਸ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਡੀਆਰਜੀ ਜਵਾਨ ਹੈੱਡ ਕਾਂਸਟੇਬਲ ਸੰਨੂ ਕਰਮ ਸ਼ਹੀਦ ਹੋ ਗਿਆ। ਇਸ ਦੇ ਨਾਲ ਹੀ ਜਵਾਨਾਂ ਨੇ 4 ਮਾਓਵਾਦੀਆਂ ਨੂੰ ਵੀ ਮਾਰ ਮੁਕਾਇਆ ਹੈ। ਸ਼ਹੀਦ ਸੈਨੂ ਕਰਮ ਇੱਕ ਆਤਮ ਸਮਰਪਣ ਕੀਤਾ ਨਕਸਲੀ ਸੀ।