India

ਛੱਤੀਸਗੜ੍ਹ : ਉੱਡੇ ਪਿੱਕਅਪ ਦੇ ਪਰਖੱਚੇ, ਇੱਕੋ ਪਰਿਵਾਰ ਦੇ 6 ਜਣਿਆ ਨਾਲ ਵਾਪਰਿਆ ਭਾਣਾ

In Chhattisgarh, the testicles of the pickup that flew away from the truck, happened to 6 women of the same family.

ਛੱਤੀਸਗੜ੍ਹ ਦੇ ਬਲੋਦਾ ਬਾਜ਼ਾਰ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਪਿੱਕਅਪ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਗੋਦਾ ਪੁਲ ‘ਤੇ ਵਾਪਰਿਆ। ਪਾਲਰੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਹਾਦਸੇ ਦੇ ਸਮੇਂ ਪਿਕਅੱਪ ‘ਚ ਦਰਜਨ ਦੇ ਕਰੀਬ ਲੋਕ ਸਵਾਰ ਸਨ। ਦੋਵੇਂ ਵਾਹਨ ਗਲਤ ਦਿਸ਼ਾ ਤੋਂ ਆ ਰਹੇ ਸਨ।

ਜਾਣਕਾਰੀ ਮੁਤਾਬਕ 14 ਮਈ ਦੀ ਰਾਤ ਨੂੰ ਪਲਾਰੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੋਦਾ ਪੁਲ ‘ਤੇ ਭਿਆਨਕ ਹਾਦਸਾ ਵਾਪਰ ਗਿਆ ਹੈ। ਇੱਥੇ ਟਰੱਕ ਅਤੇ ਪਿਕਅੱਪ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪਿੱਕਅਪ ਦੇ ਪਰਖੱਚੇ ਉੱਡ ਗਏ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪਤਾ ਲੱਗਾ ਕਿ ਪਿੱਕਅਪ ‘ਚ ਸਵਾਰ ਵਿਅਕਤੀ ਕਿਸੇ ਪਰਿਵਾਰਕ ਸਮਾਗਮ ਤੋਂ ਵਾਪਸ ਆ ਰਹੇ ਸਨ। ਪਿੱਕਅਪ ਵਿੱਚ ਦੋ ਦਰਜਨ ਦੇ ਕਰੀਬ ਲੋਕ ਸਵਾਰ ਸਨ। ਹਾਦਸਾ ਹੁੰਦੇ ਹੀ 6 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਲੋਕਾਂ ਨੇ ਪੁਲੀਸ ਨੂੰ ਦੱਸਿਆ ਕਿ ਪਿਕਅੱਪ ਅਤੇ ਟਰੱਕ ਦੋਵੇਂ ਗਲਤ ਦਿਸ਼ਾਵਾਂ ਤੋਂ ਆ ਰਹੇ ਸਨ।

ਲੋਕਾਂ ਨੇ ਦੱਸਿਆ ਕਿ ਜਿਵੇਂ ਹੀ ਪਿਕਅੱਪ ਅਤੇ ਟਰੱਕ ਦੀ ਟੱਕਰ ਹੋਈ ਤਾਂ ਮੌਕੇ ‘ਤੇ ਹਾਹਾਕਾਰ ਮੱਚ ਗਈ। ਔਰਤਾਂ ਅਤੇ ਬੱਚਿਆਂ ਦੇ ਰੋਣ ਦੀ ਆਵਾਜ਼ ਆਉਣ ਲੱਗੀ। ਰੌਲਾ ਸੁਣ ਕੇ ਆਸਪਾਸ ਮੌਜੂਦ ਲੋਕ ਉਨ੍ਹਾਂ ਦੀ ਮਦਦ ਲਈ ਦੌੜੇ। ਲੋਕਾਂ ਨੇ ਗੱਡੀਆਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਸਾਰਿਆਂ ਨੂੰ ਪਿੱਕਅਪ ਵਿੱਚੋਂ ਕੱਢ ਕੇ ਸੜਕ ’ਤੇ ਬਿਠਾ ਦਿੱਤਾ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਅਤੇ ਐਂਬੂਲੈਂਸ ਨੂੰ ਹਾਦਸੇ ਦੀ ਸੂਚਨਾ ਦਿੱਤੀ। ਇਸ ਹਾਦਸੇ ‘ਚ ਕੁਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਪੰਜ ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ। ਮ੍ਰਿਤਕਾਂ ਵਿੱਚ ਸ਼ਾਂਤੀ, ਘਨਸ਼ਿਆਮ, ਹੇਮਾ ਧਰੁਵ, ਧਨੇਸ਼ਵਰੀ, ਧਨੇਸ਼ਵਰੀ ਦੀ ਮਾਂ ਅਤੇ ਪ੍ਰਭਾ ਸ਼ਾਮਲ ਹਨ। ਹਾਦਸਾ ਹੁੰਦੇ ਹੀ ਤਿੰਨ ਔਰਤਾਂ ਦੀ ਮੌਤ ਹੋ ਗਈ। ਜਦੋਂ ਕਿ ਹਸਪਤਾਲ ਵਿੱਚ ਦੋ ਔਰਤਾਂ ਅਤੇ ਬੱਚੇ ਦੀ ਮੌਤ ਹੋ ਗਈ।