ਮੁੱਖ ਮੰਤਰੀ ਨੇ ਵਾਅਦੇ ਮੁਤਾਬਕ ਬਦਲਿਆ ਟਿਕਾਣਾ, ਜ਼ਿਮਨੀ ਚੋਣ ਦੌਰਾਨ ਕੀਤਾ ਵਾਅਦਾ ਕੀਤਾ ਪੂਰਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Maan) ਵੱਲੋਂ ਜਲੰਧਰ ਪੱਛਮੀ (Jalandhar West) ਹਲਕੇ ਦੀ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦੇ ਮੁਤਾਬਕ ਉਹ ਅੱਜ ਅਤੇ ਕੱਲ੍ਹ ਜਲੰਧਰ ਵਿੱਚ ਹਨ। ਅੱਜ ਯਾਨੀ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਨਤਾ ਦਰਬਾਰ ਦਾ ਆਯੋਜਨ ਕੀਤਾ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।