ਯਾਤਰੀ ਜ਼ਹਾਜਾਂ ਦੇ ਫਿਰਨਗੇ ਦਿਨ, ਕੇਂਦਰ ਨੇ ਕੀਤਾ ਨਵਾਂ ਫੈਸਲਾ
‘ਦ ਖ਼ਾਲਸ ਟੀਵੀ ਬਿਊਰੋ:- ਕੋਰੋਨਾ ਕਰਕੇ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੀ ਪਾਬੰਦੀਆਂ ਸਹਿ ਰਹੀਆਂ ਘਰੇਲੂ ਏਅਰਲਾਇਨਜ਼ ਲਈ ਚੰਗੀ ਖਬਰ ਆ ਰਹੀ ਹੈ। ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਘਰੇਲੂ ਏਅਰ ਲਾਈਨਜ਼ ਵਿੱਚ 85 ਫ਼ੀਸਦੀ ਮੁਸਾਫ਼ਿਰ ਸਫ਼ਰ ਕਰ ਸਕਣਗੇ। ਇਸ ਤੋਂ ਪਹਿਲਾਂ 72.5 ਫ਼ੀਸਦੀ ਦੀ ਸਮੱਰਥਾ ਨਾਲ ਹੀ ਉਡਾਣਾਂ ਭਰਨ ਦੀ ਇਜਾਜ਼ਤ ਸੀ।