India Punjab

ਯਾਤਰੀ ਜ਼ਹਾਜਾਂ ਦੇ ਫਿਰਨਗੇ ਦਿਨ, ਕੇਂਦਰ ਨੇ ਕੀਤਾ ਨਵਾਂ ਫੈਸਲਾ

‘ਦ ਖ਼ਾਲਸ ਟੀਵੀ ਬਿਊਰੋ:- ਕੋਰੋਨਾ ਕਰਕੇ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੀ ਪਾਬੰਦੀਆਂ ਸਹਿ ਰਹੀਆਂ ਘਰੇਲੂ ਏਅਰਲਾਇਨਜ਼ ਲਈ ਚੰਗੀ ਖਬਰ ਆ ਰਹੀ ਹੈ। ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਘਰੇਲੂ ਏਅਰ ਲਾਈਨਜ਼ ਵਿੱਚ 85 ਫ਼ੀਸਦੀ ਮੁਸਾਫ਼ਿਰ ਸਫ਼ਰ ਕਰ ਸਕਣਗੇ। ਇਸ ਤੋਂ ਪਹਿਲਾਂ 72.5 ਫ਼ੀਸਦੀ ਦੀ ਸਮੱਰਥਾ ਨਾਲ ਹੀ ਉਡਾਣਾਂ ਭਰਨ ਦੀ ਇਜਾਜ਼ਤ ਸੀ। ਇਸ ਤੋਂ ਪਹਿਲਾਂ 12 ਅਗਸਤ ਨੂੰ ਘਰੇਲੂ ਉਡਾਣਾਂ ਦੀ ਸਮੱਰਥਾ ਨੂੰ 65 ਫ਼ੀਸਦੀ ਤੋਂ 72.5 ਫ਼ੀਸਦੀ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ 5 ਜੁਲਾਈ ਤੋਂ 12 ਅਗਸਤ ਦੇ ਦਰਮਿਆਨ ਇਹ ਹੱਦ 65 ਫ਼ੀਸਦੀ ਸੀ, ਜਦਕਿ 1 ਜੂਨ ਤੋਂ 5 ਜੁਲਾਈ ਦੇ ਦਰਮਿਆਨ ਇਹ ਹੱਦ 50 ਫ਼ੀਸਦੀ ਰਹੀ ਸੀ। ਮੰਤਰਾਲਾ ਨੇ ਆਪਣੇ ਆਖ਼ਰੀ ਫ਼ੈਸਲੇ ‘ਚ ਸੋਧ ਕਰਦਿਆਂ ਕਿਹਾ ਕਿ 72.5 ਫ਼ੀਸਦੀ ਦੀ ਸਮੱਰਥਾ ਨੂੰ ਵਧਾ ਕੇ 85 ਫ਼ੀਸਦੀ ਕੀਤਾ ਜਾ ਰਿਹਾ ਹੈ।