ਬਿਉਰੋ ਰਿਪੋਰਟ : ਦੱਖਣੀ ਅਫਰੀਕਾ ਵਿੱਚ ਚੱਲ ਰਹੇ ਮਹਿਲਾ T-20 ਵਰਲਡ ਕੱਪ ਦੇ ਸੈਮੀ ਫਾਈਨਲ ਵਿੱਚ ਟੀਮ ਇੰਡੀਆ ਹਾਰ ਗਈ ਹੈ । ਭਾਰਤ ਆਸਟ੍ਰੇਲੀਆਂ ਤੋਂ 5 ਦੌੜਾਂ ਨਾਲ ਹਾਰ ਗਿਆ । ਆਸਟ੍ਰੇਲੀਆ ਦੇ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਪਹੁੰਚੀ ਟੀਮ ਇੰਡੀਆ ਦੀ ਸ਼ੁਰੂਆਤ ਬਹੁਤ ਦੀ ਖਰਾਬ ਰਹੀ । ਭਾਰਤ ਦੇ ਪਹਿਲੇ ਤਿੰਨੋ ਖਿਡਾਰੀ 28 ਦੌੜਾਂ ‘ਤੇ ਆਉਟ ਹੋ ਗਏ ਸਨ । ਪਰ ਟੀਮ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਪੂਰੀ ਗੇਮ ਬਦਲ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਜੈਮੀਮਾ ਰੋਡਜਿਸ ਦੇ ਨਾਲ ਜ਼ਬਰਦਸਤ ਸਾਂਝੇਦਾਰੀ ਨਾਲ ਆਸਟ੍ਰੇਲੀਆ ਦੇ ਹੱਥਾਂ ਤੋਂ ਮੈਚ ਤਕਰੀਬਨ ਖਿੱਚ ਲਿਆ ਸੀ । ਪਰ ਦੋਵਾਂ ਦੇ ਵਿਕਟ ਲਗਾਤਾਰ ਡਿੱਗਣ ਦੀ ਵਜ੍ਹਾ ਕਰਕੇ ਭਾਰਤ 173 ਦੌੜਾਂ ਦਾ ਟੀਚਾ ਹਾਸਲ ਨਹੀਂ ਕਰ ਸਕੀ ।
ਹਰਮਨਪ੍ਰੀਤ ਕੌਰ ਨੇ ਦਬਾਅ ਦੇ ਬਾਵਜੂਦ 34 ਗੇਂਦਾਂ ‘ਤੇ ਸ਼ਾਨਦਾਰ 54 ਦੌੜਾਂ ਬਣਾਇਆ । ਉਨ੍ਹਾਂ ਨੇ 6 ਚੌਕੇ ਅਤੇ ਇੱਕ ਛਿੱਕਾ ਮਾਰਿਆ । ਉਨ੍ਹਾਂ ਦਾ ਸਾਥ ਜੈਮੀਮਾ ਰੋਡਜਿਸ ਨੇ ਦਿੱਤਾ । ਰੋਡਜਿਸ ਨੇ 24 ਗੇਂਦਾਂ ਤੇ 43 ਦੌੜਾਂ ਬਣਾਇਆ । ਇਸ ਤੋਂ ਪਹਿਲਾਂ ਯਸਤਿਕਾ ਭਾਟਿਆ 4, ਟੀਮ ਦੀ ਸਟਾਰ ਬੱਲੇਬਾਜ਼ ਸਮਰਤੀ ਮੰਧਾਨਾ 2 ਅਤੇ ਸ਼ੇਫਾਲੀ ਵਰਮਾ 9 ਦੌੜਾਂ ਬਣਾ ਕੇ ਆਉਟ ਹੋ ਗਈ ਸੀ । 2017 ਵਿੱਚ ਮਹਿਲਾ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ 171 ਦੌੜਾਂ ਬਣਾ ਕੇ ਟੀਮ ਇੰਡੀਆ ਨੂੰ ਫਾਈਨਲ ਵਿੱਚ ਪਹੁੰਚਾਇਆ ਸੀ । ਪਰ ਇਸ ਵਾਰ ਅਜਿਹਾ ਨਹੀਂ ਹੋ ਸਕਿਆ । ਹਰਮਨਪ੍ਰੀਤ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਟੀਮ ਫਾਈਨਲ ਵਿੱਚ ਨਹੀਂ ਪਹੁੰਚ ਸਕੀ।