Punjab

ਜਲੰਧਰ ਜ਼ਿਮਨੀ ਚੋਣ ‘ਚ ਚੱਲਿਆ ਝਾੜੂ, ਆਪ’ ਦੇ ਮੋਹਿੰਦਰ ਭਗਤ ਦੀ ਹੁੰਝਾਫੇਰ ਜਿੱਤ

ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਆਪ’ ਨੇ ਜਿੱਤ ਲਈ ਹੈ। 13 ਗੇੜਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ।ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਵੱਡੇ ਫ਼ਰਕ ਜਿੱਤ ਹਾਸਲ ਕਰ ਲਈ ਹੈ। ਸਵੇਰ ਤੋਂ ਰੁਝਾਨਾਂ ਵਿੱਚ ਮੋਹਿੰਦਰ ਭਗਤ ਅੱਗੇ ਰਹੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 55246 ਹਾਸਲ ਕੀਤੀਆਂ।  ਇਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 37325 ਨਾਲ ਜਿੱਤ ਹਾਸਲ ਕੀਤੀ ਹੈ।

ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ 17921 ਵੋਟਾਂ ਹਾਸਲ ਹੋਈਆਂ ਹਨ। ਜਦਕਿ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ 16, 757 ਵੋਟਾਂ ਹਾਸਲ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸੁਰਜੀਤ ਕੌਰ ਨੂੰ 1242 ਵੋਟਾਂ ਹਾਸਲ ਹੋਈਆਂ ਹਨ। ਜਦਕਿ ਬਸਪਾ ਉਮੀਦਵਾਰ ਬਿੰਦਰ ਲਾਖਾ ਨੂੰ 734 ਵੋਟਾਂ ਪਈਆਂ ਹਨ।

 

ਇਸ ਮੌਕੇ ਆਪ ਦੇ ਉਮੀਦਵਾਰ ਮੋਹਿੰਦਰਪਾਲ ਭਗਤ ਨੇਕਿਹਾ ਕਿ ਇਹ ਸਰਕਾਰ ਦੇ ਕੰਮਾਂ ਦੀ ਜਿੱਤ ਹੋਈ। ਮੁੱਖ ਮੰਤਰੀ ਵੱਲੋਂ ਦਿੱਤੇ ਭਰੋਸੇ ਦੀ ਜਿੱਤ ਹੈ।ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਹੈ ਕਿ ਲੋਕਾਂ ਨੇ ਮਾਨ ਸਰਕਾਰ ਦੇ ਕੰਮ ਨੂੰ ਜਲੰਧਰ ਪੱਛਮੀ ਦੇ ਲੋਕਾਂ ਨੇ ਹਰੀ ਝੰਡੀ ਦੇ ਦਿੱਤੀ ਹੈ। ਸਾਡੇ ਉਮੀਦਵਾਰ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਕੁੱਲ ਵੋਟਾਂ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ।

 

ਮੋਹਿੰਦਰ ਭਗਤ ਦੇ ਘਰ ਜਿੱਤ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਸਮਰਥਕ ਘਰ ਪਹੁੰਚ ਕੇ ਭੰਗੜਾ ਪਾ ਰਹੇ ਹਨ। ਇਸਦੇ ਨਾਲ ਹੀ ਰਿਸ਼ਤੇਦਾਰਾਂ ਅਤੇ ਪਰਿਵਾਰ ਵਾਲਿਆਂ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੱਡੂ ਵੰਡੇ ਜਾ ਰਹੇ ਹਨ।

ਮੋਹਿੰਦਰ ਭਗਤ ਦਾ ਸਿਆਸੀ ਸਫ਼ਰ
ਮੋਹਿੰਦਰ ਪਾਲ ਭਗਤ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸਿਆਸਤ ਦੇ ਨਾਲ ਜੁੜੇ ਹੋਏ ਹਨ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਭਾਜਪਾ ‘ਚ ਸਨ। ਮਹਿੰਦਰ ਭਗਤ ਲੰਬੇ ਸਮੇਂ ਤੋਂ ਜਲੰਧਰ ਪੱਛਮੀ ਹਲਕੇ ਵਿੱਚ ਸਰਗਰਮ ਸਨ।
ਮੋਹਿੰਦਰ ਭਗਤ ਭਾਜਪਾ ਦੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਪੁੱਤਰ ਹਨ।

ਮੋਹਿੰਦਰ ਭਗਤ 1998 ਤੋਂ 2001 ਤੱਕ ਅਤੇ ਫਿਰ 2017 ਤੋਂ ਲੈ ਕੇ 2020 ਤੱਕ ਸੂਬੇ ਵਿਚ ਭਾਜਪਾ ਦੇ ਉੱਪ ਪ੍ਰਧਾਨ ਰਹੇ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਮੋਹਿੰਦਰ ਭਗਤ ਭਾਜਪਾ ਦੇ ਉਮੀਦਵਾਰ ਸਨ। ਉਸ ਸਮੇਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਸਾਲ 2023 ‘ਚ ਮੋਹਿੰਦਰ ਭਗਤ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।