India International Punjab

ਹਾਲੇ ਵੀ ਨਹੀਂ ਉੱਡਣਗੀਆਂ ਕੌਮਾਂਤਰੀ ਉਡਾਣਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- Directorate General of Civil Aviation ਨੇ ਭਾਰਤ ਤੋਂ ਆਉਣ-ਜਾਣ ਵਾਲੀਆਂ ਕੌਮਾਂਤਰੀ ਅਤੇ ਵਪਾਰਕ ਉਡਾਣਾਂ ‘ਤੇ ਲੱਗੀਆਂ ਪਾਬੰਦੀਆਂ 28 ਫਰਵਰੀਤੱਕ ਵਧਾ ਦਿੱਤੀਆਂ ਹਨ। ਇਹ ਪਾਬੰਦੀਆਂ DGCA ਵੱਲੋਂ ਚਾਲੂ ਕੀਤੀਆਂ ਗਈਆਂ ਹੋਰ ਉਡਾਣਾਂ ‘ਤੇ ਲਾਗੂ ਨਹੀਂ ਹੋਣਗੀਆਂ। ਇਹ ਪਾਬੰਦੀ ਕਾਰਗੋ ਜਹਾਜ਼ਾਂ ‘ਤੇ ਨਹੀਂ ਹੋਵੇਗੀ ਅਤੇ ਜਿਨ੍ਹਾਂ ਉਡਾਣਾਂ ਦੀ ਇਜਾਜ਼ਤ ਡੀਜੀਸੀਏ ਵੱਲੋਂ ਦਿੱਤੀ ਜਾਵੇਗੀ, ਉਹ ਵੀ ਇਸ ਦਾਇਰੇ ਤੋਂ ਬਾਹਰ ਰਹਿਣਗੀਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਡਾਇਰੈਕਟਰ ਜਨਰਲ ਨੇ ਇੱਕ ਸਰਕੂਲਰ ਜਾਰੀ ਕਰਕੇ ਇਹ ਐਲਾਨ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਂਦਰ ਨੇ ਇਨ੍ਹਾਂ ਉਡਾਣਾਂ ‘ਤੇ 31 ਜਨਵਰੀ ਤੱਕ ਮੁਅੱਤਲ ਕਰਨ ਦਾ ਹੁਕਮ ਦਿੱਤਾ ਸੀ। ਜਾਣਕਾਰੀ ਮੁਤਾਬਕ ਪਿਛਲੇ ਸਾਲ 23 ਮਾਰਚ ਨੂੰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਾਰੀਆਂ ਅਨੁਸੂਚਿਤ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਲਗਾਈ ਗਈ ਸੀ ਜੋ ਹਾਲੇ ਤੱਕ ਜਾਰੀ ਹੈ।