‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਤੀ ਪਿਛਲੇ ਐਤਵਾਰ ਨੂੰ ਅਫਗਾਨਿਸਤਾਨ ਨੂੰ ਛੱਡ ਕੇ ਫਰਾਰ ਹੋ ਗਏ ਸਨ। ਪਰ ਹਾਲੇ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਗਨੀ ਇਸ ਅਸ਼ਰਫ ਗਨੀ ਇਸ ਵੇਲੇ ਕਿੱਥੇ ਹਨ।
ਕਾਬੁਲ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਜਿਹੀਆਂ ਖਬਰਾਂ ਵੀ ਆਈਆਂ ਹਨ ਕਿ ਗਨੀ ਉਜਬੇਕਿਸਤਾਨ ਜਾਂ ਤਜਾਕਿਸਤਾਨ ਵਰਗੇ ਗੁਆਂਢੀ ਮੁਲਕਾਂ ਵਿੱਚੋਂ ਗੁਜਰਿਆ ਹੈ ਤੇ ਹੋਰ ਰਿਪੋਰਟਾਂ ਮੁਤਾਬਕ ਅਸ਼ਰਫ ਗਨੀ ਦੇ ਓਮਾਨ ਵੱਲ ਜਾਣ ਦੇ ਵੀ ਕਿਆਸ ਲਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਗ਼ੈਰ-ਤਸਦੀਕਸ਼ੁਦਾ ਅਤੇ ਕੱਚੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਆਬੂ ਧਾਬੀ ਵਿੱਚ ਦੇਖਿਆ ਗਿਆ ਹੈ।2014 ਤੋਂ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਰਹੇ ਗਨੀ ਦਾ ਇੰਝ ਜਾਣਾ ਵਿਵਾਦ ਦਾ ਵਿਸ਼ਾ ਬਣ ਗਿਆ ਹੈ।ਸਰਕਾਰ ਦੇ ਮੰਤਰੀ ਵੀ ਉਨ੍ਹਾਂ ਦੇ ਭੱਜਣ ਦੀ ਆਲੋਚਨਾ ਕਰ ਰਹੇ ਹਨ।ਗਨੀ ਨੇ ਇਸ ਕਦਮ ਦਾ ਬਚਾਅ ਕਰਦਿਆਂ ਫੇਸਬੁੱਕ ਉੱਤੇ ਲਿਖਿਆ ਹੈ ਕਿ ਖ਼ੂਨ-ਖ਼ਰਾਬੇ ਤੋਂ ਬਚਣ ਲਈ ਮੈਂ ਸੋਚਿਆ ਕਿ ਛੱਡ ਦੇਣਾ ਬਿਹਤਰ ਹੈ।