Punjab

ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਕਾਂਗਰਸ ਨੇ ਪਾਰਟੀ ਤੋਂ ਕੱਢਿਆ ਬਾਹਰ ! ਕੇਜਰੀਵਾਲ ਵੱਲੋਂ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ !

ਬਿਊਰੋ ਰਿਪੋਰਟ : ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈਕੇ ਆਮ ਆਦਮੀ ਪਾਰਟੀ ਨੇ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਹੈ, ਪਹਿਲਾਂ ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੁਣ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੇ ਵੀ ਆਪ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਹਨ । ਇਸ ਤੋਂ ਪਹਿਲਾਂ ਹੀ ਕਾਂਗਰਸ ਨੇ ਰਿੰਕੂ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ । ਰਿੰਕੂ ਨੂੰ ਪਾਰਟੀ ਵਿਰੋਧੀ ਕਾਰਵਾਈ ਦੀ ਵਜ੍ਹਾ ਕਰਕੇ ਕੱਢਿਆ ਗਿਆ ਹੈ। ਖਬਰਾਂ ਹਨ ਕਿ ਅਰਵਿੰਦਰ ਕੇਜਰੀਵਾਲ ਆਪ ਫਗਵਾੜਾ ਪਹੁੰਚ ਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ ਉਨ੍ਹਾਂ ਦੀ ਪਤਨੀ ਵੀ ਆਪ ਵਿੱਚ ਸ਼ਾਮਲ ਹੋਵੇਗੀ । ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਸੁਸ਼ੀਲ ਰਿੰਕੂ ਨੂੰ ਜਲੰਧਰ ਦੀ ਲੋਕਸਭਾ ਜ਼ਿਮਨੀ ਚੋਣ ਦੇ ਲਈ ਉਮੀਦਵਾਰ ਐਲਾਨ ਸਕਦੇ ਹਨ ।

ਰਿੰਕੂ ਦਾ ਵੱਡਾ ਕੱਦ

2017 ਵਿੱਚ ਜਲੰਧਰ ਪੁੱਛਮੀ ਤੋਂ ਕਾਂਗਰਸ ਦੀ ਟਿਕਟ ‘ਤੇ ਜਿੱਤੇ ਸੁਸ਼ੀਲ ਕੁਮਾਰ ਰਿੰਕੂ ਤੇਜ਼ਤਰਾਰ ਆਗੂ ਹਨ । ਜਲੰਧਰ ਵਿੱਚ ਉਨ੍ਹਾਂ ਨੂੰ ਕਾਂਗਰਸ ਦਾ ਵੱਡਾ ਦਲਿਤ ਚਿਹਰਾ ਮੰਨਿਆ ਜਾਂਦਾ ਸੀ। ਕੈਪਟਨ ਸਰਕਾਰ ਵੇਲੇ ਵੀ ਉਨ੍ਹਾਂ ਨੇ ਕਾਫੀ ਵਾਰ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਸੀ । ਆਪ ਨੂੰ ਜਲੰਧਰ ਜਿਮਨੀ ਚੋਣ ਜਿੱਤਣ ਦੇ ਲਈ ਅਜਿਹੇ ਹੀ ਆਗੂ ਦੀ ਜ਼ਰੂਰਤ ਹੈ। ਸੰਗਰੂਰ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਜਲੰਧਰ ਦੀ ਚੋਣ ਪਾਰਟੀ ਦੇ ਲਈ ਵੱਡੀ ਚੁਣੌਤੀ ਹੈ,ਇਹ ਚੋਣ ਨਾ ਸਿਰਫ਼ ਮਾਨ ਸਰਕਾਰ ਦੇ ਇੱਕ ਸਾਲ ਦਾ ਕੰਮ ‘ਤੇ ਮੋਹਰ ਲਗਾਏਗੀ ਬਲਕਿ ਅਗਲੇ ਸਾਲ ਲੋਕਸਭਾ ਚੋਣਾਂ ਨੂੰ ਲੈਕੇ ਹੀ ਸਿਆਸੀ ਹਵਾ ਦਾ ਰੁੱਖ ਤੈਅ ਕਰੇਗੀ । ਇਸ ਤੋਂ ਇਲਾਵਾ ਪੰਜਾਬ ਦੇ ਮੌਜੂਦਾ ਹਾਲਾਤਾ ਦਾ ਅਸਰ ਵੀ ਜਲੰਧਰ ਜ਼ਿਮਨੀ ਚੋਣ ‘ਤੇ ਪੈਣਾ ਤੈਅ ਹੈ । ਇਸੇ ਲਈ ਆਮ ਆਦਮੀ ਪਾਰਟੀ ਜਲੰਧਰ ਦੀ ਜ਼ਿਮਨੀ ਚੋਣ ਜਿੱਤਣ ਦੇ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ । ਉਧਰ ਜਲੰਧਰ ਦੇ ਸਿਆਸੀ ਸਮੀਕਰਨ ਮੁਤਾਬਿਕ ਇੱਥੇ 9 ਵਿਧਾਨਸਭਾ ਸੀਟਾਂ ਹਨ ਜਿੰਨਾਂ ਵਿੱਚੋਂ 5 ‘ਤੇ ਕਾਂਗਰਸ ਦਾ ਕਬਜ਼ਾ ਹੈ ਜਦਕਿ 4 ਹਲਕਿਆਂ ‘ਤੇ ਆਪ ਦੇ ਵਿਧਾਇਕ ਹਨ ।

ਜਲੰਧਰ ਲੋਕਸਭਾ ਸੀਟ ‘ਤੇ ਡੇਰਿਆਂ ਦਾ ਬਹੁਤ ਵੱਡਾ ਅਸਰ ਹੈ, ਡੇਰਾ ਸੱਚ ਖੰਡ ਬਲਾਂ ਸਭਾ ਤੋਂ ਵੱਡਾ ਡੇਰਾ ਹੈ ਜੋ ਜਲੰਧਰ ਦੀ ਸਿਆਸਤ ਦੀ ਹਵਾ ਤੈਅ ਕਰਦਾ ਹੈ,ਇਸੇ ਲਈ ਚੋਣਾਂ ਦੇ ਨਜ਼ਦੀਕ ਆਉਂਦੇ ਹੀ ਡੇਰਿਆਂ ਦੇ ਗੇੜੇ ਸ਼ੁਰੂ ਹੋ ਗਏ ਹਨ । ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨਾਲ ਪਹੁੰਚੇ ਸਨ । ਇਸ ਤੋਂ ਇਲਾਵਾ ਈਸਾਈ ਭਾਈਚਾਰਾ ਵੀ ਇਸ ਵਾਰ ਆਪਣੀ ਸਿਆਸੀ ਪਾਰਟੀ ਦੇ ਰੂਪ ਵਿੱਚ ਮੈਦਾਨ ਵਿੱਚ ਉਤਰ ਰਿਹਾ ਹੈ। ਜਲੰਧਰ ਵਿੱਚ ਈਆਈ ਭਾਈਚਾਰੇ ਦਾ ਵੱਡਾ ਵੋਟ ਬੈਂਕ ਜਲੰਧਰ ਦੀ ਜਿੱਤ ਹਾਰ ਤੈਅ ਕਰੇਗਾ ।