Punjab

ਰਿੰਕੂ ਨੂੰ ਉਮੀਦਵਾਰ ਬਣਾਏ ਜਾਣ ‘ਤੇ ਕਾਂਗਰਸ ਦਾ ਆਪ ‘ਤੇ ਤੰਜ,ਕਿਹਾ 92 ਅਨੋਮਲ ਰਤਨਾਂ ‘ਚੋਂ ਇੱਕ ਵੀ ਯੋਗ ਨਹੀਂ

ਚੰਡੀਗੜ੍ਹ : ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ ਤੇ ਆਪ ਦਾ ਕੰਮ ਕੇ ਮਜ਼ਾਕ ਉਡਾਇਆ ਹੈ।ਕਾਂਗਰਸ ਨੇ ਆਪਣੇ ਟਵਿਟਰ ਹੈਂਡਲਰ ਤੇ ਸਾਂਝੀ ਕੀਤੀ ਪੋਸਟ ਵਿੱਚ ਲਿੱਖਿਆ ਹੈ ਕਿ ਆਪ ਨੂੰ ਕੋਈ ਵਲੰਟੀਅਰ ਨਹੀਂ ਮਿਲਿਆ ਹੈ।

ਵਲੰਟੀਅਰਾਂ ਦੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਨੂੰ ਜ਼ਿਮਨੀ ਚੋਣ ਲਈ ਇੱਕ ਵੀ ਯੋਗ ਵਲੰਟੀਅਰ ਨਹੀਂ ਲੱਭ ਸਕਿਆ? 92 ‘ਅਨਮੋਲ ਰਤਨ’, ਬੋਰਡ ਦੇ ਚੇਅਰਮੈਨ, ਹਜ਼ਾਰਾਂ ਵਾਲੰਟੀਅਰ ਅਤੇ ਇੱਕ ਵੀ ਪਾਰਟੀ ਟਿਕਟ ਲਈ ਯੋਗ ਨਹੀਂ।

ਮਜ਼ਾਕਿਆ ਰੂਪ ਵਿੱਚ ਕੱਸੇ ਗਏ ਇਸ ਤੰਜ ਵਿੱਚ ਕਾਂਗਰਸ ਨੇ ਸੁਸ਼ੀਲ ਰਿੰਕੂ ਨੂੰ ਕੱਲ ਆਪ ਵਿੱਚ ਸਾਮਲ ਕੀਤੇ ਜਾਣ ਤੇ ਅੱਜ ਉਸ ਨੂੰ ਉਮੀਦਵਾਰ ਐਲਾਨੇ ਜਾਣ ਨੂੰ error 404 ਦੱਸਿਆ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਸੀ,ਜਿਸ ਮਗਰੋਂ ਉਹ ਆਪ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਤੇ ਅੱਜ ਪਾਰਟੀ ਵੱਲੋਂ ਉਹਨਾਂ ਨੂੰ ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਗਿਆ ਹੈ।