India

ਨੋਟਾ ਬਾਰੇ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ, ਚੋਣ ਕਮਿਸ਼ਨ ਨੂੰ ਨੋਟਿਸ ਜਾਰੀ

ਸੂਰਤ (Surat) ਤੋਂ ਭਾਜਪਾ ਉਮੀਦਵਾਰ ਦੇ ਬਿਨਾਂ ਮੁਕਾਬਲੇ ਜਿੱਤਣ ਤੋਂ ਬਾਅਦ ਸਪੁਰੀਮ ਕੋਰਟ (Supreme Court) ਵਿੱਚ ਨੋਟਾ (Nota) ਨਾਲ ਸਬੰਧਤ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਹੋਇਆਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਜੇਕਰ ਨੋਟਾ ਨੂੰ ਉਮੀਦਵਾਰ ਤੋਂ ਵੱਧ ਵੋਟਾਂ ਪੈਂਦੀਆਂ ਹਨ ਤਾਂ ਉਸ ਸੀਟ ਉੱਤੇ ਹੋਈਆਂ ਚੋਣਾਂ ਨੂੰ ਰੱਦ ਕਰ ਦਿੱਤਾ ਜਾਵੇ, ਜਿਸ ਤੋਂ ਬਾਅਦ ਨਵੀਆਂ ਚੋਣਾਂ ਕਰਵਾਈਆਂ ਜਾਣ। ਇਹ ਪਟੀਸ਼ਨ ਸਿਵ ਖੇੜਾ ਵੱਲੋਂ ਦਾਇਰ ਕੀਤੀ ਗਈ ਹੈ।

ਇਸ ਦੇ ਨਾਲ ਪਟੀਸ਼ਨ ਵਿੱਚ ਇੱਕ ਹੋਰ ਮੰਗ ਵੀ ਕੀਤੀ ਗਈ ਕਿ ਨੋਟਾ ਤੋਂ ਘੱਟ ਵੋਟਾਂ ਪੈਣ ਵਾਲੇ ਉਮੀਦਵਾਰ ਨੂੰ 5 ਸਾਲ ਲਈ ਸਾਰੀਆਂ ਚੋਣਾਂ ਲੜਨ ‘ਤੇ ਪਾਬੰਦੀ ਲਗਾਈ ਜਾਵੇ ਅਤੇ ਨੋਟਾ ਨੂੰ ਇੱਕ ਕਾਲਪਨਿਕ ਉਮੀਦਵਾਰ ਮੰਨਿਆ ਜਾਵੇ।

ਸੀਜੇਆਈ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਸ਼ੁੱਕਰਵਾਰ ਨੂੰ ਸ਼ਿਵ ਖੇੜਾ ਦੀ ਪਟੀਸ਼ਨ ‘ਤੇ ਸੁਣਵਾਈ ਲਈ ਸਹਿਮਤ ਹੋ ਗਈ ਹੈ।

ਦੱਸ ਦੇਈਏ ਕਿ ਨੋਟਾ ਵੋਟਿੰਗ ਮਸ਼ੀਨ ਵਿੱਚ ਇੱਕ ਬਟਨ ਹੁੰਦਾ ਹੈ, ਜੇਕਰ ਕਿਸੇ ਨੂੰ ਕੋਈ ਵੀ ਉਮੀਦਵਾਰ ਪਸੰਦ ਨਾਂ ਹੋਵੇ ਤਾਂ ਉਹ ਇਸ ਨੂੰ ਦਬਾ ਸਕਦਾ ਹੈ।

ਇਹ ਵੀ ਪੜ੍ਹੋ – ਲੰਦਨ ’ਚ ਭਾਰੀ ਹਾਈ ਕਮਿਸ਼ਨ ’ਤੇ ਹਮਲੇ ਦਾ ਮਾਮਲਾ: NIA ਨੇ ਇੰਦਰਪਾਲ ਸਿੰਘ ਗਾਬਾ ਨੂੰ ਕੀਤਾ ਗ੍ਰਿਫ਼ਤਾਰ