India

ਕੋਰੋਨਾ ਪੀੜਤਾਂ ਨੂੰ ਮੁਆਵਜ਼ਾ ਦੇਣ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਲਿਆ ਫੈਸਲਾ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਵਾਇਰਸ ਨਾਲ ਜਾਨ ਗਵਾਉਣ ਵਾਲਿਆਂ ਲਈ 4 ਲੱਖ ਰੁਪਏ ਦੇ ਮੁਆਵਜੇ ਵਾਲੀ ਪਟੀਸ਼ਨ ਉੱਤੇ ਅੱਜ ਸੁਣਵਾਈ ਹੋਈ। ਇਸ ਮਾਮਲੇ ਉੱਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।ਸੁਪਰੀਮ ਕੋਰਟ ਦੇ ਦੋ ਜੱਜਾਂ ਦੀ ਵੇਕੇਸ਼ਨ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਸੀ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾਂ ਦਿੱਤਾ ਸੀ ਕਿ ਆਰਥਿਕ ਤੰਗੀ ਅਤੇ ਦੂਜਾ ਕਈ ਹੋਰ ਕਾਰਣਾ ਕਰਕੇ ਸਰਕਾਰ ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਨਹੀਂ ਦੇ ਸਕਦੀ ਹੈ।

ਇਸ ਮਾਮਲੇ ਉੱਤੇ ਵਿਰੋਧੀ ਧਿਰ ਕਾਂਗਰਸ ਨੇ ਨਿਸ਼ਾਨਾਂ ਲਗਾਉਂਦਿਆਂ ਸਰਕਾਰ ਦੇ ਜਵਾਬ ਉੱਤੇ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਜਿੰਦਗੀ ਦੀ ਕੀਮਤ ਲਗਾਉਣੀ ਮੁਸ਼ਕਿਲ ਹੈ। ਸਰਕਾਰੀ ਮੁਆਵਜ਼ਾ ਸਿਰਫ ਇਕ ਛੋਟੀ ਸਹਾਇਤਾ ਹੁੰਦੀ ਹੈ, ਪਰ ਮੋਦੀ ਸਰਕਾਰ ਇਹ ਵੀ ਕਰਨ ਨੂੰ ਤਿਆਰ ਨਹੀਂ। ਕੋਰੋਨਾ ਮਹਾਂਮਾਰੀ ਵਿਚ ਪਹਿਲਾਂ ਇਲਾਜ ਵਿਚ ਕਮੀਂ, ਫਿਰ ਝੂਠੇ ਅੰਕੜੇ ਅਤੇ ਹੁਣ ਸਰਕਾਰ ਦੀ ਹੋਰ ਕ੍ਰੂਰਤਾ।